ਕੇਂਦਰ ਸਰਕਾਰ ਨੇ ਪੰਜਾਬ ਦੇ ਨਰਮਾਂ ਪੱਟੀ ਦੇ ਕਿਸਾਨਾਂ ਨੂੰ ਚੁੱਪ-ਚੁਪੀਤੇ ਦਿੱਤਾ ਇਕ ਹੋਰ ਆਰਥਿਕ ਝਟਕਾ

11/29/2020 6:22:54 PM

ਲੁਧਿਆਣਾ (ਸਲੂਜਾ) - ਜਿੱਥੇ ਪੰਜਾਬ ਦਾ ਕਿਸਾਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀਬਾੜੀ ਕਾਨੂੰਨ ਵਿਰੁੱਧ ਦਿੱਲੀ 'ਚ ਮੋਦੀ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜ ਰਿਹਾ ਹੈ, ਉੱਥੇ ਹੀ ਕੇਂਦਰ ਸਰਕਾਰ ਨੇ ਪੰਜਾਬ ਦੇ ਨਰਮਾ ਉਤਪਾਦਕ ਕਿਸਾਨਾਂ ਨੂੰ ਆਰਥਿਕ ਝਟਕਾ ਦਿੱਤਾ ਹੈ। ਕੇਂਦਰ ਸਰਕਾਰ ਦੀ ਕੇਂਦਰੀ ਨਰਮਾ-ਕਪਾਹ ਖ਼ਰੀਦ ਏਜੰਸੀ ਸੀ.ਸੀ.ਆਈ ਨੇ ਚੁੱਪ-ਚੁਪੀਤੇ ਪੰਜਾਬ ਅੰਦਰ ਨਰਮੇਂ ਦੇ ਸਮਰੱਥਨ ਮੁੱਲ 'ਚ 60 ਰੁਪਏ ਪ੍ਰਤੀ ਕੁਇੰਟਲ ਕੁਆਲਟੀ ਕੱਟ ਲਗਾਇਆ ਹੈ। ਇਸ ਨਾਲ ਪੰਜਾਬ ਦੇ ਨਰਮਾ ਉਤਪਾਦਕ ਜ਼ਿਲ੍ਹੇ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਫਰੀਦਕੋਟ, ਫਾਜ਼ਿਲਕਾ ਦੇ ਕਿਸਾਨਾਂ ਨੂੰ ਕਰੋੜਾਂ ਰੁਪਇਆਂ ਦਾ ਆਰਥਿਕ ਘਾਟਾ ਪਵੇਗਾ। 

ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!

ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਦਿਨ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਨੂੰ ਕੂਚ ਕਰਨਾ ਸੀ, ਉਸੇ ਦਿਨ ਹੀ ਕੇਂਦਰ ਸਰਕਾਰ ਨੇ ਨਰਮੇ ਦੀ ਖ੍ਰੀਦ ਉਪਰ ਕੁਆਲਟੀ ਕੱਟ ਲਗਾ ਕੇ 60 ਰੁਪਏ ਭਾਅ 'ਚ ਕਟੌਤੀ ਕਰਨ ਦੇ ਹੁਕਮ ਚਾੜ ਦਿੱਤੇ। ਜਦੋਂਕਿ 24 ਨਵੰਬਰ ਤੱਕ ਐਲਾਨੇ ਸਮਰੱਥਨ ਮੁੱਲ 5725 ਰੁਪਏ ਦੀ ਖ਼ਰੀਦ ਕੀਤੀ ਗਈ ਸੀ, 25 ਨਵੰਬਰ ਤੋਂ 5664 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ। 

ਪੜ੍ਹੋ ਇਹ ਵੀ ਖ਼ਬਰ- ਭੁੱਲ ਕੇ ਵੀ ਐਤਵਾਰ ਵਾਲੇ ਦਿਨ ਨਾ ਕਰੋ ਇਹ ਕੰਮ, ਨਹੀਂ ਤਾਂ ਹੋ ਸਕਦੀ ਹੈ ਪੈਸੇ ਦੀ ਕਮੀ

ਪੜ੍ਹੋ ਇਹ ਵੀ ਖ਼ਬਰ- ਡਾਇਟਿੰਗ ਤੋਂ ਬਿਨਾਂ ਕੀ ਤੁਸੀਂ ‘ਭਾਰ’ ਘੱਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਉਨ੍ਹਾਂ ਕਿਹਾ ਕਿ ਇਸ ਸਬੰਧੀ ਸੀ.ਸੀ.ਆਈ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਪਰੋਂ ਹੁਕਮ ਹੋਇਆ ਕਿ ਨਰਮੇਂ ਦੀ ਕੁਆਲਿਟੀ ਸਹੀ ਨਹੀਂ, ਜਿਸ ਕਰਕੇ 60 ਰੁਪਏ ਪ੍ਰਤੀ ਕੁਇੰਟਲ ਕੁਆਲਟੀ ਕੱਟ ਲਾ ਕੇ ਖ਼ਰੀਦ ਕੀਤੀ ਜਾਵੇ। ਕਿਸਾਨ ਆਗੂ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਹ ਕੁਆਲਿਟੀ ਕੱਟ ਨਹੀ ਰੰਜ਼ਿਸ ਕੱਟ ਲਾਇਆ ਹੈ, ਜਦੋਂ ਕਿ ਹੁਣ ਪੰਜਾਬ ਦੇ ਕਿਸਾਨਾਂ ਦਾ ਨਰਮਾ ਸੁੱਕਾ, ਸਾਫ, ਵਧੀਆ ਕੁਆਲਿਟੀ ਦਾ ਆ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਲਗਾਇਆ ਕੱਟ ਵਾਪਸ ਨਾ ਲਿਆ ਤਾਂ ਕਿਸਾਨ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। 

ਪੜ੍ਹੋ ਇਹ ਵੀ ਖ਼ਬਰ- Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ


rajwinder kaur

Content Editor

Related News