ਕੋਵਿਡ-19 ਸਬੰਧੀ ਹਦਾਇਤਾਂ ਦੀ ਉਲੰਘਣਾ ਕਰਕੇ ਕਲਾਸਾਂ ਲਗਾਉਣ ਵਾਲੇ ਦੋ ਸੈਂਟਰਾਂ ''ਤੇ ਚਲਾਨ ਕਰਕੇ ਕੀਤਾ ਜੁਰਮਾਨਾ

09/04/2020 3:47:46 PM

ਦਿੜਬਾ ਮੰਡੀ (ਅਜੈ): ਉਪ ਮੰਡਲ ਮੈਜਿਸਟ੍ਰੇਟ ਦਿੜਬਾ ਡਾ.ਸਿਮਰਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਾਇਬ ਤਹਿਸੀਲਦਾਰ ਦਿੜਬਾ ਗੁਰਬੰਸ ਸਿੰਘ ਵਲੋਂ ਸ਼ਹਿਰ ਅੰਦਰ ਆਈਲੈਂਟਸ ਸੈਂਟਰਾਂ ਤੇ ਹੋਰ ਕੋਚਿੰਗ ਸੈਂਟਰਾਂ ਦੀ ਅਚਨਚੇਤ ਚੈਂÎਕਿਗ ਕੀਤੀ ਗਈ।ਇਸ ਦੌਰਾਨ ਸ਼ਹਿਰ ਦੇ 6 ਸੈਂਟਰਾਂ ਦੀ ਕੀਤੀ ਗਈ ਚੈਕਿੰਗ ਦੌਰਾਨ ਦੋ ਸੈਂਟਰਾਂ ਦੇ ਮਾਲਕਾਂ ਨੂੰ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਲਗਾਈਆਂ ਜਾ ਰਹੀਆਂ ਕਲਾਸਾਂ ਕਾਰਨ ਚਲਾਨ ਕਰਕੇ ਜੁਰਮਾਨਾ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਮੈਜਿਸਟ੍ਰੇਟ ਦਿੜਬਾ ਡਾ. ਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਚੈਂਕਿੰਗ ਦੌਰਾਨ ਬਲੈਕ ਬਰਡ ਆਈਲੈਂਟਸ ਇੰਸੀਚਿਊਟ ਕੌਹਰੀਆਂ ਰੋਡ ਦਿੜਬਾ ਅਤੇ ਜੀਨੀਅਸ ਅਕੈਡਮੀ ਤਾਜ ਕੰਪਲੈਕਸ ਦਿੜਬਾ ਦੀ ਚੈਂਕਿੰਗ ਦੌਰਾਨ ਪਾਇਆ ਗਿਆ ਕਿ ਦੋਵਾਂ ਸੈਂਟਰਾਂ ਵਿਖੇ ਵਿਦਿਆਰਥੀਆਂ ਦੀਆਂ ਕਲਾਸਾਂ ਲੱਗੀਆਂ ਹੋਈਆਂ ਸਨ, ਅਜਿਹਾ ਕਰਕੇ ਦੋਵਾਂ ਸੈਂਟਰਾਂ ਦੇ ਮਾਲਕਾਂ ਵਲੋਂ ਸਰਕਾਰ ਵਲੋਂ ਕੋਵਿਡ-19 ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ।ਜਿਨ੍ਹਾਂ ਦੇ ਮੌਕੇ ਤੇ ਹੀ ਕੋਵਿਡ-19 ਦੀ ਉਲੰਘਣਾ ਕਰਨ ਦੇ ਇਵਜ ਵਜੋਂ ਚਲਾਨ ਕਰਕੇ ਸੈਂਟਰ ਬੰਦ ਕਰਵਾਏ ਗਏ। ਦੋਵਾਂ ਸੈਂਟਰਾਂ ਦੇ ਮਾਲਕਾਂ ਨੂੰ ਸਖ਼ਤ ਤਾੜਨਾ ਕੀਤੀ ਗਈ ਕਿ ਜੇਕਰ ਅੱਗੋਂ ਤੋਂ ਚੈਂਕਿੰਗ ਦੌਰਾਨ ਉਲੰਘਣਾ ਪਾਈ ਗਈ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਐੱਸ.ਡੀ.ਐੱਮ. ਨੇ ਕਿਹਾ ਕਿ ਸ਼ਹਿਰ ਅੰਦਰ ਚੱਲਣ ਵਾਲੇ ਆਈਲੈਂਟਸ ਸੈਂਟਰਾਂ ਤੇ ਹੋਰ ਕੋਚਿੰਗ ਸੈਂਟਰਾਂ ਦੇ ਮਾਲਕ ਸਰਕਾਰ ਵਲੋਂ ਕੋਵਿਡ-19 ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਜੇਕਰ ਚੈਂਕਿੰਗ ਦੌਰਾਨ ਕਿਸੇ ਵੀ ਸੈਂਟਰ ਦਾ ਮਾਲਕ 
ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਇਸ ਮੌਕੇ ਸਟੈਨੋ ਰਣਜੀਤ ਸਿੰਘ ਵੀ ਹਾਜ਼ਰ ਸੀ


Shyna

Content Editor

Related News