CBSE ਨੇ 11ਵੀਂ ਅਤੇ 12ਵੀਂ ਦੇ ਸਿਲੇਬਸ ’ਚ ਕੀਤੇ ਵੱਡੇ ਬਦਲਾਅ, ਛਿੜੀ ਨਵੀਂ ਚਰਚਾ

04/24/2022 1:24:14 PM

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਵੱਲੋਂ ਹਾਲ ਹੀ ਵਿਚ 10ਵੀਂ ਤੋਂ 12ਵੀਂ ਕਲਾਸ ਦੇ ਸਿਲੇਬਸ ਵਿਚ ਕੀਤੇ ਕੁਝ ਬਦਲਾਵਾਂ ਨੇ ਨਵੀਂ ਚਰਚਾਵਾਂ ਛੇੜ ਦਿੱਤੀਆਂ ਹਨ। ਇਹੀ ਨਹੀਂ, ਬੋਰਡ ਦੇ ਇਸ ਬਦਲਾਅ ’ਤੇ ਸਕੂਲੀ ਵਿਦਿਆਰਥੀਆਂ ਦੀ ਰਾਏ ਵੀ ਵੰਡੀ ਹੋਈ ਦਿਖਾਈ ਦੇਣ ਲੱਗੀ ਹੈ। ਹਾਲਾਂਕਿ ਕੋਈ ਵੀ ਅਧਿਆਪਕ ਖੁੱਲ੍ਹ ਕੇ ਤਾਂ ਇਸ ਵਾਰ ਆਪਣੇ ਵਿਚਾਰ ਨਹੀਂ ਰੱਖ ਰਿਹਾ ਪਰ ਆਪਸ ਵਿਚ ਕੁਝ ਅਧਿਆਪਕ ਇਸ ’ਤੇ ਚਰਚਾ ਜ਼ਰੂਰ ਕਰ ਰਹੇ ਹਨ।

ਇਹ ਵੀ ਪੜ੍ਹੋ : ਐਕਸ਼ਨ 'ਚ ਸਿੱਖਿਆ ਮੰਤਰੀ ਮੀਤ ਹੇਅਰ, 720 ਨਿੱਜੀ ਸਕੂਲਾਂ ਖ਼ਿਲਾਫ਼ ਜਾਂਚ ਦੇ ਹੁਕਮ

ਦੱਸ ਦੇਈਏ ਕਿ ਸੀ. ਬੀ. ਐੱਸ. ਈ. ਨੇ ਨਵੇਂ ਵਿੱਦਿਅਕ ਸੈਸ਼ਨ ਲਈ ਹਾਲ ਹੀ ਵਿਚ ਸਿਲੇਬਸ ਜਾਰੀ ਕੀਤਾ ਹੈ। ਇਸ ਵਿਚ ਕਲਾਸ 9ਵੀਂ ਤੋਂ 12ਵੀਂ ਤੱਕ ਦੇ ਸਿਲੇਬਸ ਵਿਚ ਕੁਝ ਫੇਰਬਦਲ ਕਰ ਕੇ 30 ਫੀਸਦੀ ਸਿਲੇਬਸ ਘੱਟ ਕੀਤਾ ਗਿਆ ਹੈ।ਸਭ ਤੋਂ ਅਹਿਮ ਗੱਲ ਇਹ ਹੈ ਕਿ ਪਿਛਲੇ ਇਕ ਦਹਾਕੇ ਤੋਂ 10ਵੀਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਜਾ ਰਹੀ ‘ਲੋਕਤੰਤ੍ਰਿਕ ਰਾਜਨੀਤੀ’ ਨਾਮੀ ਪੁਸਤਕ ਵਿਚ ਫੈਜ਼ ਦੀਆਂ ਨਜ਼ਮਾਂ ਹਟਾ ਦਿੱਤੀਆਂ ਗਈਆਂ ਹਨ। ਨਾਲ ਹੀ 11ਵੀਂ ਦੀ ਹਿਸਟਰੀ ਦੀ ਬੁਕ ਤੋਂ ਇਸਲਾਮ ਦੀ ਸਥਾਪਨਾ, ਉਸ ਦੇ ਉਦੈ ਅਤੇ ਵਿਸਤਾਰ ਦੀ ਕਹਾਣੀ ਗਾਇਬ ਕਰ ਦਿੱਤੀ ਗਈ ਹੈ। 12ਵੀਂ ਦੀ ਕਿਤਾਬ ਤੋਂ ਮੁਗਲ ਸਮਰਾਜ ਦੇ ਸ਼ਾਸਨ ਪ੍ਰਸ਼ਾਸਨ ’ਤੇ ਇਕ ਅਧਿਆਏ ਵਿਚ ਬਦਲਾਅ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਤੜਕੇ ਸਹੁਰਿਆਂ ਘਰੋਂ ਨੂੰਹ ਦੇ ਬਿਮਾਰ ਹੋਣ ਦਾ ਆਇਆ ਫੋਨ, ਜਦੋਂ ਪਹੁੰਚੇ ਮਾਪੇ ਤਾਂ ਧੀ ਦੀ ਹਾਲਤ ਵੇਖ ਉੱਡੇ ਹੋਸ਼

ਹਾਲਾਂਕਿ ਸਿਲੇਬਸ ਵਿਚ ਇਨ੍ਹਾਂ ਬਦਲਾਵਾਂ ’ਤੇ ਅਧਿਆਪਕਾਂ ਦੀ ਰਾਏ ਵੀ ਵੰਡੀ ਹੋਈ ਹੈ। ਕੋਈ ਇਸ ਨੂੰ ਵਿਦਿਆਰਥੀਆਂ ਦੇ ਫਾਇਦੇ ਵਿਚ ਦੱਸ ਰਿਹਾ ਹੈ ਤਾਂ ਕਿਸੇ ਦਾ ਮੰਨਣਾ ਹੈ ਕਿ ਇਸ ਨਾਲ ਵਿਦਿਆਰਥੀ ਬਹੁਤ ਸਾਰੀਆਂ ਮਹੱਤਵਪੂਰਨ ਗੱਲਾਂ ਜਾਣਨ ਤੋਂ ਵਾਂਝੇ ਰਹਿ ਜਾਣਗੇ। ਹਾਲਾਂਕਿ ਸੀ. ਬੀ. ਐੱਸ. ਈ. ਅਧਿਕਾਰੀਆਂ ਦਾ ਤਰਕ ਹੈ ਕਿ ਜੋ ਵੀ ਬਦਲਾਅ ਸਿਲੇਬਸ ਵਿਚ ਕੀਤੇ ਗਏ ਹਨ, ਉਹ ਮਾਹਿਰਾਂ ਦੀ ਇਕ ਟੀਮ ਦੇ ਸੁਝਾਅ ’ਤੇ ਹੋਏ ਹਨ। ਇਸ ਸਬੰਧੀ ਬੋਰਡ ਵੀ ਆਪਣੀ ਸਟੇਟਮੈਂਟ ਜਾਰੀ ਕਰ ਸਕਦਾ ਹੈ।

ਇਹ ਹੋਏ ਹਨ ਬਦਲਾਅ :

10ਵੀਂ ਦੇ ਖਾਦ ਸੁਰੱਖਿਆ ਅਧਿਆਏ ਤੋਂ ਖੇਤਰ ’ਤੇ ਵਿਸ਼ਵੀਕਰਨ ਦੇ ਪ੍ਰਭਾਵ ਦੇ ਹਿੱਸੇ ਨੂੰ ਹਟਾਇਆ

11ਵੀਂ ਦੇ ਇਤਿਹਾਸ ਦੀ ਪੁਸਤਕ ਤੋਂ ਇਸਲਾਮ ਦੀ ਸਥਾਪਨਾ, ਉਸ ਦੇ ਉਦੈ ਅਤੇ ਵਿਸਤਾਰ ਦੀ ਕਹਾਣੀ ਨੂੰ ਹਟਾਇਆ।

ਕਲਾਸ 11ਵੀਂ ਦੇ ਗਣਿਤ ਦੀ ਕਿਤਾਬ ਵਿਚ ਵੀ ਕਈ ਬਦਲਾਅ।

12ਵੀਂ ਦੇ ਰਾਜਨੀਤੀ ਸ਼ਾਸਤਰ ਤੋਂ ਸ਼ੀਤ ਜੰਗ ਕਾਲ ਅਤੇ ਗੁਟਨਿਰਪੱਖ ਅੰਦੋਲਨ ਦਾ ਪਾਠ ਬਾਹਰ।

12ਵੀਂ ਦੀ ਕਿਤਾਬ ਤੋਂ ਮੁਗਲ ਸਮਰਾਜ ਦੇ ਸ਼ਾਸਨ ਪ੍ਰਸ਼ਾਸਨ ’ਤੇ ਇਕ ਅਧਿਆਏ ਵਿਚ ਬਦਲਾਅ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News