ਪੁਲਸ ਨਾਲ ਲੁਕਣ ਮਿੱਚੀ ਖੇਡਣ ਵਾਲੇ 44 ਵਿਅਕਤੀਆਂ ਖਿਲਾਫ ਮੁਕੱਦਮੇ ਦਰਜ

04/28/2020 8:30:27 PM

ਬੁਢਲਾਡਾ,(ਬਾਂਸਲ)- ਕਰਫਿਊ ਲੱਗੇ ਹੋਣ ਦੇ ਬਾਵਜੂਦ ਸ਼ਹਿਰ ਦੇ ਕਈ ਦੁਕਾਨਦਾਰਾਂ ਵੱਲੋਂ ਪੁਲਸ ਦੀਆਂ ਅੱਖਾਂ ਚ ਘੱਟਾ ਪਾ ਕੇ ਸਮਾਨ ਵੇਚੇ ਜਾਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਪੁਲਸ ਨੇ ਧਾਰਾ 188 ਅਧੀਨ 44 ਵਿਅਕਤੀਆਂ ਖਿਲਾਫ 20 ਮੁਕੱਦਮੇ ਦਰਜ ਕੀਤੇ ਤੇ ਇਸ ਤੋਂ ਇਲਾਵਾ ਕਰਫਿਊ ਦੀ ਉਲੰਘਣਾ ਕਰਨ ਵਾਲੇ 66 ਵਿਅਕਤੀਆਂ ਦੇ ਵਹੀਕਲ (ਮੋਟਰ ਸਾਇਕਲ, ਸਕੂਟਰ) ਧਾਰਾ 207 ਅਧੀਨ ਚਲਾਨ ਕਰਦਿਆਂ ਥਾਣੇ 'ਚ ਬਾÀੂਂਡ ਕਰ ਦਿੱਤੇ ਗਏ ਹਨ ਅਤੇ 35 ਲੋਕਾਂ ਦੇ ਚਲਾਨ ਕੱਟ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਅੰਦਰ ਸਪੀਕਰ ਲਗਾ ਕੇ ਸਬਜੀ ਵੇਚਣ ਵਾਲਾ ਕੈਂਟਰ ਵੀ ਕਾਬੂ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਇੰਸਪੈਕਟਰ ਗੁਰਦੀਪ ਸਿੰਘ ਦੱਸਿਆ ਕਿ ਲੋਕਾਂ ਨੂੰ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਪੁਲਸ ਨੂੰ ਚਕਮਾ ਦੇਣ ਦੀ ਕੋਸ਼ਿਸ਼ 'ਚ ਲੋਕ ਆਨੇ ਬਹਾਨੇ ਧਾਰਾ 188 ਦੀ ਉੋਲੰਘਣਾ ਕਰ ਰਹੇ ਸਨ ਪਰੰਤੂ ਪੁਲਸ ਦੀ ਬੇਨਤੀ 'ਤੇ ਧਿਆਨ ਨਾ ਦੇਣ ਕਾਰਨ 44 ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਸਵੇਰੇ 7 ਵਜੇ ਹੀ ਚੱਪਲਾਂ ਦੀ ਦੁਕਾਨ ਖੋਲ ਕੇ ਅਰਾਮ ਨਾਲ ਬੈਠਾ ਸੀ ਤੇ ਜ਼ਦੋਂ ਉਸ ਨੂੰ ਪੁੱਛਿਆ ਕਿ ਕਰਫਿਊ ਲੱਗਣ ਦੇ ਬਾਵਜੂਦ ਵੀ ਇੱਥੇ ਕੀ ਕਰ ਰਿਹਾ ਹੈ ਤਾਂ ਉਸ ਕੋਲ ਕੋਈ ਜਵਾਬ ਨਹੀਂ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਕਰਫਿਊ ਲੋਕਾਂ ਦੀ ਸੁਰੱਖਿਆ ਲਈ ਲਗਾਇਆ ਗਿਆ ਹੈ। ਇਸ ਮੌਕੇ ਤੇ ਏ ਐਸ ਆਈ ਪਰਮਜੀਤ ਸਿੰਘ, ਏ ਐਸ ਆਈ ਗੁਰਮੇਲ ਸਿੰਘ, ਏ ਐਸ ਆਈ ਭੋਲਾ ਸਿੰਘ, ਏ ਐਸ ਆਈ ਗੁਰਜੰਟ ਸਿੰਘ ਆਦਿ ਹਾਜ਼ਰ ਸਨ।

Bharat Thapa

This news is Content Editor Bharat Thapa