ਵਧ ਸਕਦੇ ਨੇ ਕੋਰੋਨਾ ਵਾਇਰਸ ਦੇ ਮਾਮਲੇ

05/29/2020 1:19:04 AM

ਲੁਧਿਆਣਾ, (ਸਹਿਗਲ)- ਇਕ ਪਾਸੇ ਜਿੱਥੇ ਕੋਰੋਨਾ ਦੀ ਮਹਾਮਾਰੀ ਦਾ ਭਿਆਨਕ ਰੂਪ ਵਾਰ-ਵਾਰ ਸਾਹਮਣੇ ਆ ਰਿਹਾ ਹੈ। ਉਥੇ ਦੂਜੇ ਪਾਸੇ ਲੋਕ ਹੁਣ ਵੀ ਨਿਯਮਾਂ ਦੀ ਪਾਲਣਾ ਕਰਨ ਨੂੰ ਤਿਆਰ ਨਹੀਂ ਹਨ। ਸ਼ਹਿਰ ਵਿਚ ਗੰਨੇ ਦਾ ਜੂਸ ਵੇਚਣ ਵਾਲਿਆਂ ਨੂੰ, ਗੋਲ ਗੱਪੇ ਵੇਚਣ ਵਾਲੇ ਹੋਣ ਜਾਂ ਫੂਡ ਬਿਜ਼ਨੈੱਸ ਅਾਪ੍ਰੇਟਰ ਅਤੇ ਹਾਈਜੀਨ ਦਾ ਧਿਆਨ ਰੱਖਣਾ ਤਾਂ ਦੂਰ ਕੋਰੋਨਾ ਤੋਂ ਬਚਾਅ ਕਰਨ ਲਈ ਵੀ ਤਿਆਰ ਨਹੀਂ।

ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਜ਼ਿਆਦਾਤਰ ਰੇਹੜੀ-ਫੜ੍ਹੀ ਵਾਲੇ ਜਿਨ੍ਹਾਂ ’ਚ ਗੋਲਗੱਪੇ, ਗੰਨੇ ਜਾ ਜੂਸ, ਸ਼ਿਕੰਜਵੀ, ਫਾਸਟ ਫੂਡ, ਵੈੱਜ ਅਤੇ ਨਾਨ-ਵੈੱਜ ਖੁਰਾਕ ਪਦਾਰਥ ਵੇਚਣ ਵਾਲੇ ਸ਼ਾਮਲ ਹਨ, ਜੋ ਬਿਨਾਂ ਮਾਸਕ ਲਗਾਏ ਅਤੇ ਦਸਤਾਨੇ ਪਾਏ ਆਪਣਾ ਖਾਣ-ਪੀਣ ਦਾ ਸਾਮਾਨ ਵੇਚ ਰਹੇ ਹਨ। ਉਥੇ ਦੂਜੇ ਪਾਸੇ ਇਸ ਤਰ੍ਹਾਂ ਦੇ ਗਾਹਕ ਵੀ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੇ ਮਾਸਕ ਨਹੀਂ ਲਾਇਆ ਹੈ। ਸਿਹਤ ਵਿਭਾਗ ਵੱਲੋਂ ਇਸ ਵੱਲ ਧਿਆਨ ਦੇਣਾ ਤਾਂ ਦੂਰ ਹੁਣ ਤੱਕ ਕਿਸੇ ਵੀ ਵਿਅਕਤੀ ਦਾ ਚਲਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਦੇ ਸੈਂਪਲ ਭਰੇ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਖਾਨਾਪੂਰਤੀ ਦੇ ਨਾਂ ’ਤੇ ਸੈਂਪਲਿੰਗ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਗੰਭੀਰ ਮਸਲਿਆਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।

ਡਾਕਟਰਾਂ ਦੀ ਮੰਨੀਏ ਤਾਂ ਇਸ ਤਰ੍ਹਾਂ ਦੇ ਹਾਲਾਤ ਵਿਚ ਨਾ ਸਿਰਫ ਕੋਰੋਨਾ ਵਾਇਰਸ ਤੇਜ਼ੀ ਨਾਲ ਪ੍ਰਚੰਡ ਰੂਪ ਧਾਰਨ ਕਰ ਸਕਦਾ ਹੈ, ਸਗੋਂ ਹੱਥਾਂ ’ਚ ਦਸਤਾਨੇ ਨਾ ਪਾਏ ਅਤੇ ਸਫਾਈ ਵਿਵਸਥਾ ਦਾ ਧਿਆਨ ਨਾ ਰੱਖਣ ਕਾਰਨ ਲੋਕ ਕਈ ਬੀਮਾਰੀਆਂ ਦਾ ਸ਼ਿਕਾਰ ਵੀ ਹੋ ਸਕਦੇ ਹਨ।

ਕੀ ਕਹਿੰਦੇ ਹਨ ਸਿਵਲ ਸਰਜਨ

ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕਿਹਾ ਕਿ ਇਹ ਕਾਫੀ ਗੰਭੀਰ ਮਸਲਾ ਹੈ ਜ਼ਿਲਾ ਸਿਹਤ ਅਧਿਕਾਰੀ ਅਤੇ ਫੂਡ ਸੇਫਟੀ ਅਫਸਰ ਨੂੰ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਨੋਟਿਸ ਲੈਣ ਲਈ ਨਿਰਦੇਸ਼ ਜਾਰੀ ਕਰਨਗੇ। ਜੋ ਲੋਕ ਮਾਸਕ ਅਤੇ ਹੋਰ ਸਫਾਈ ਵਿਵਸਥਾ ਦਾ ਧਿਆਨ ਨਹੀਂ ਰੱਖਣਗੇ ਉਨ੍ਹਾਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।

 


KamalJeet Singh

Content Editor

Related News