ਝਗੜੇ ਦਾ ਸਮਝੋਤਾ ਕਰਨ ਆਈਆਂ 2 ਧਿਰਾਂ ਆਪਸ ''ਚ ਝਗੜੀਆਂ, 4 ਖਿਲਾਫ ਮਾਮਲਾ ਦਰਜ

07/16/2018 12:00:57 PM

ਫਿਰੋਜ਼ਪੁਰ (ਮਲਹੋਤਰਾ, ਕੁਮਾਰ) - ਵਿਆਹ ਦੇ ਝਗੜੇ ਦਾ ਸਮਝੋਤਾ ਕਰਵਾਉਣ ਆਈਆਂ 2 ਧਿਰਾਂ ਵਿਚਕਾਰ ਲੜਾਈ-ਝਗੜਾ ਹੋਣ ਕਾਰਨ 4 ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਮਾਮਲਾ ਏ.ਡੀ.ਆਰ. ਸੈਂਟਰ ਦੇ ਬਾਹਰ ਦਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਵਿਜੇ ਕੁਮਾਰ ਨੇ ਦੱਸਿਆ ਕਿ ਉਸ ਦੀ ਧੀ ਤਨੁ ਦਾ ਵਿਆਹ ਸਿਰਸਾ ਦੇ ਰਵੀ ਪ੍ਰਕਾਸ਼ ਨਾਲ ਹੋਇਆ ਹੈ। ਸਹੁਰੇ ਪਰਿਵਾਰ ਵੱਲੋਂ ਤੰਗ ਕੀਤੇ ਜਾਣ ਕਾਰਨ ਉਸ ਦੀ ਧੀ ਨੇ ਦਰਖਾਸਤ ਦਿੱਤੀ ਹੋਈ ਹੈ, ਜਿਸ ਦੀ ਸੁਣਵਾਈ ਲਈ 13 ਜੁਲਾਈ ਨੂੰ ਉਨ੍ਹਾਂ ਨੂੰ ਬੁਲਾਇਆ ਗਿਆ ਸੀ। 
ਉਸ ਦੋਸ਼ ਲਾਉਂਦਿਆਂ ਕਿਹਾ ਕਿ ਜਦ ਉਹ ਬਾਹਰ ਆ ਰਹੇ ਸਨ ਤਾਂ ਰਵੀ ਪ੍ਰਕਾਸ਼, ਉਸ ਦੇ ਪਿਤਾ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਥਾਣਾ ਕੈਂਟ ਦੇ ਏ. ਐੱਸ. ਆਈ. ਸਤਨਾਮ ਸਿੰਘ ਨੇ ਕਿਹਾ ਕਿ ਮਿਲੀ ਸ਼ਿਕਾਇਤ ਦੇ ਆਧਾਰ 'ਤੇ 4 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।