19 ਲੱਖ 75 ਹਜ਼ਾਰ ਦੀ ਠੱਗੀ ਕਰਨ ਵਾਲੇ ਚਾਚੇ-ਭਤੀਜੇ ਖਿਲਾਫ ਕੇਸ ਦਰਜ

10/13/2020 2:09:09 AM

ਫਾਜ਼ਿਲਕਾ,(ਨਾਗਪਾਲ)– ਫਾਜ਼ਿਲਕਾ ਉਪਮੰਡਲ ਦੇ ਥਾਣਾ ਅਰਨੀਵਾਲਾ ਦੀ ਪੁਲਸ ਨੇ ਇਕ ਵਿਅਕਤੀ ਨਾਲ 19,75,000 ਦੀ ਠਗੀ ਕਰਨ ਵਾਲੇ ਚਾਚੇ ਭਤੀਜੇ ਤੇ ਕੇਸ ਦਰਜ ਕੀਤਾ ਹੈ। ਪੁਲਸ ਨੂੰ ਲਖਵੀਰ ਸਿੰਘ ਵਾਸੀ ਚੱਕ ਡਬਵਾਲਾ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਵਿਕਰਮ ਸ਼ਰਮਾ ਉਰਫ ਵਿੱਕੀ ਸ਼ਰਮਾ ਉਰਫ ਭੁਪੇਸ਼ ਕੁਮਾਰ ਵਾਸੀ ਮਾਡਲ ਟਾਊਨ ਬਠਿੰਡਾ ਹਾਲ ਆਬਾਦ ਸ਼ਹੀਦ ਸਿੰਘ ਨਗਰ ਨਜ਼ਦੀਕ ਸਿਟੀ ਸੈਂਟਰ ਪੱਖੋਵਾਲ ਰੋਡ ਲੁਧਿਆਣਾ ਅਤੇ ਉਸਦਾ ਭਤੀਜਾ ਮਨਪ੍ਰੀਤ ਸ਼ਰਮਾ ਵਾਸੀ ਮਾਡਲ ਟਾਊਨ ਬਠਿੰਡਾ ਨੇ ਉਸਦੇ ਅਤੇ ਉਸਦੇ ਦੋਸਤ ਸੰਜੀਵ ਕੁਮਾਰ ਕੋਲੋਂ ਉਨ੍ਹਾਂ ਦਾ ਰੇਤ ਦੇ ਖੱਡ ’ਚ ਹਿੱਸਾ ਪੁਆਉਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ 19,75,000 ਰੁਪਏ ਦੀ ਠਗੀ ਕੀਤੀ। ਪੁਲਸ ਨੇ ਚਾਚੇ-ਭਤੀਜੇ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ।


Bharat Thapa

Content Editor

Related News