ਲੜਕੀ ਨੂੰ ਭੇਜੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ, 63 ਸਾਲਾ ਬਜ਼ੁਰਗ ’ਤੇ ਕੇਸ ਦਰਜ

04/17/2022 10:05:00 AM

ਲੁਧਿਆਣਾ (ਬੇਰੀ) : ਊਧਮ ਸਿੰਘ ਨਗਰ ਦੀ ਰਹਿਣ ਵਾਲੀ ਲੜਕੀ ਨੂੰ ਇਕ ਬਜ਼ੁਰਗ ਵਿਅਕਤੀ ਨੇ ਅਸ਼ਲੀਲ ਫੋਟੋਆਂ ਅਤੇ ਵੀਡੀਓ ਭੇਜੀ ਹੈ। ਇੰਨਾ ਹੀ ਨਹੀਂ ਲੜਕੀ ਨੇ ਪੁਲਸ ਸ਼ਿਕਾਇਤ ਨੂੰ ਦਿੱਤੀ, ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਹੈਬੋਵਾਲ, ਦੁਰਗਾਪੁਰੀ ਦੇ ਰਹਿਣ ਵਾਲੇ ਕ੍ਰਿਸ਼ਨ ਗੋਪਾਲ (63) ਖਿਲਾਫ ਛੇੜਛਾੜ ਅਤੇ ਆਈ. ਟੀ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਔਰਤ ਦੀ ਸ਼ੱਕੀ ਹਾਲਾਤ ਵਿਚ ਮੌਤ, ਪਰਿਵਾਰ ਦਾ ਦੋਸ਼-ਡਾਕਟਰ ਨੇ ਲਾਇਆ ਗਲਤ ਇੰਜੈਕਸ਼ਨ

ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ’ਚ ਦੱਸਿਆ ਕਿ ਉਹ ਇਕ ਨਿੱਜੀ ਸੰਸਥਾਨ ਵਿਚ ਕਾਰਜ ਕਰਦੀ ਹੈ। ਮੁਲਜ਼ਮ ਕ੍ਰਿਸ਼ਨ ਗੋਪਾਲ ਜੋ ਕਿ ਸਾਊਂਡ ਲਾਉਣ ਦਾ ਕੰਮ ਕਰਦਾ ਹੈ। ਉਸ ਨੇ ਕਿਸੇ ਤਰ੍ਹਾਂ ਉਸ ਦਾ ਨੰਬਰ ਹਾਸਲ ਕਰ ਲਿਆ ਅਤੇ ਉਸ ਨੂੰ ਗੰਦੀਆਂ ਫੋਟੋਆਂ ਅਤੇ ਵੀਡੀਓ ਭੇਜਣ ਲੱਗ ਗਿਆ ਸੀ। ਜਦੋਂ ਉਸ ਨੇ ਕਾਲ ਕਰ ਕੇ ਇਤਰਾਜ਼ ਜਤਾਇਆ ਤਾਂ ਪਹਿਲਾਂ ਬੇਟਾ-ਬੇਟਾ ਕਹਿੰਦਾ ਰਿਹਾ ਫਿਰ ਧਮਕਾਉਣ ਲੱਗ ਗਿਆ ਸੀ। ਮੁਲਜ਼ਮ ਨੇ ਵੱਖ-ਵੱਖ ਨੰਬਰਾਂ ਤੋਂ ਧਮਕਾਇਆ ਕਿ ਉਹ ਪੁਲਸ ਸ਼ਿਕਾਇਤ ਨਾ ਕਰੇ। ਇਸ ਤੋਂ ਇਲਾਵਾ ਮੁਲਜ਼ਮ ਉਸ ਨੂੰ ਧਮਕਾਉਣ ਲਈ ਉਸਦੇ ਘਰ ਤੱਕ ਵੀ ਪੁੱਜ ਗਿਆ ਸੀ। ਪੀੜਤਾ ਨੇ ਪੁਲਸ ਤੋਂ ਗੁਹਾਰ ਲਾਈ ਹੈ ਕਿ ਉਕਤ ਮੁਲਜ਼ਮ ਤੋਂ ਉਸ ਨੂੰ ਜਾਨ ਦਾ ਵੀ ਖਤਰਾ ਹੈ।

ਇਹ ਵੀ ਪੜ੍ਹੋ : ਬਠਿੰਡਾ: ਪੁਲਸ ਦੀ ਵਰਦੀ 'ਚ ਆਏ ਵਿਅਕਤੀਆਂ ਨੇ ਅਗਵਾ ਕੀਤੇ 2 ਨੌਜਵਾਨ, ਫਿਰ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ

 


Harinder Kaur

Content Editor

Related News