ਫੌਜ ਦੇ ਮੇਜਰ ਖ਼ਿਲਾਫ਼ ਪਰਚਾ ਦਰਜ, ਪ੍ਰੇਮ ਸੰਬੰਧ ਬਣਾ ਕੀਤਾ ਸਰੀਰਕ ਸੋਸ਼ਣ

08/11/2022 12:51:02 PM

ਫਿਰੋਜ਼ਪੁਰ (ਮਲਹੋਤਰਾ, ਪਰਮਜੀਤ, ਖੁੱਲਰ) : ਥਾਣਾ ਕੈਂਟ ਪੁਲਸ ਨੇ ਫੌਜ ਦੇ ਮੇਜਰ ਖ਼ਿਲਾਫ਼ ਇਕ ਕੁੜੀ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਦੇ ਦੋਸ਼ ’ਚ ਪਰਚਾ ਦਰਜ ਕੀਤਾ ਹੈ। ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਪਰਚਾ ਜੇ. ਐੱਮ. ਆਈ. ਸੀ. ਬਲਵਿੰਦਰ ਕੌਰ ਅਤੇ ਐੱਸ. ਐੱਸ. ਪੀ. ਦੇ ਹੁਕਮਾਂ 'ਤੇ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਡੀ.ਜੀ.ਪੀ ਪੰਜਾਬ ਦੇ ਸਖ਼ਤ ਬਿਆਨ, ਪੰਜਾਬ ਪੁਲਸ ਨੇ ਅੱਤਵਾਦ ਖ਼ਤਮ ਕਰ ਦਿੱਤਾ, ਗੈਂਗਸਟਰ ਕੀ ਚੀਜ਼ ਹਨ

ਪੀੜਤਾ ਨੇ ਮਾਣਯੋਗ ਅਦਾਲਤ ’ਚ ਦਰਖ਼ਾਸਤ ਦੇ ਦੱਸਿਆ ਸੀ ਕਿ ਉਸਦੀ ਡਿਊਟੀ ਗੋਲਡਨ ਐਰੋ ਡਵੀਜ਼ਨ ’ਚ ਸੀ ਤਾਂ ਇਸੇ ਦੌਰਾਨ ਮੇਜਰ ਜਤਿਨ ਪੱਬੀ ਵਾਸੀ ਲੁਧਿਆਣਾ ਉਸ ਦਾ ਸੀਨੀਅਰ ਸੀ। ਦੋਵਾਂ ਦੇ ਵਿਚਾਲੇ ਪ੍ਰੇਮ ਸੰਬੰਧ ਬਣ ਗਏ, ਜਿਸ ਤੋਂ ਬਾਅਦ ਮੇਜਰ ਜਤਿਨ ਪੱਬੀ ਨੇ ਉਸ ਦੇ ਨਾਲ ਵਿਆਹ ਕਰਵਾਉਣ ਦਾ ਲਾਰਾ ਲਗਾ ਕੇ ਉਸ ਦੇ ਨਾਲ ਸਰੀਰਕ ਸਬੰਧ ਬਣਾ ਲਏ ਪਰ ਬਾਅਦ ’ਚ ਵਿਆਹ ਤੋਂ ਮੁਕਰ ਗਿਆ। ਇੰਸਪੈਕਟਰ ਨੇ ਦੱਸਿਆ ਕਿ ਪੀੜਤ ਕੁੜੀ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News