ਜ਼ੀਰਾ ਕਤਲ ਕਾਂਡ ਮਾਮਲਾ: ਰੈਸਟੋਰੈਂਟ ’ਚ ਨੌਜਵਾਨ ਨੂੰ ਗੋਲੀਆਂ ਮਾਰਨ ਵਾਲੇ 6 ਨੌਜਵਾਨਾਂ ਵਿਰੁੱਧ ਮਾਮਲਾ ਦਰਜ

03/03/2022 10:19:18 AM

ਜ਼ੀਰਾ (ਰਾਜੇਸ਼ ਢੰਡ) : ਬੀਤੀ ਕੱਲ ਦੁਪਿਹਰ ਜ਼ੀਰਾ ਦੇ ਤਲਵੰਡੀ ਭਾਈ ਰੋਡ ’ਤੇ ਫੂਡ ਪੁਆਇੰਟ ਵਿਚ ਹੋਏ ਕਤਲਕਾਂਡ ਮਾਮਲੇ ’ਚ ਜ਼ੀਰਾ ਪੁਲਸ ਨੇ ਪਲਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਚੂੰਗ ਥਾਣਾ ਭਿੱਖੀਵਿੰਡ (ਤਰਨਤਾਰਨ) ਦੇ ਬਿਆਨਾਂ ਦੇ ਅਧਾਰ ’ਤੇ 6 ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਪੇਕੇ ਪੁੱਜੀ ਕੁੜੀ ਦਾ ਪ੍ਰੇਮੀ ਨੇ ਕਿਰਚ ਮਾਰ ਕੇ ਕੀਤਾ ਕਤਲ

ਇਕੱਤਰ ਵੇਰਵਿਆਂ ਅਨੁਸਾਰ ਉਕਤ ਪਲਵਿੰਦਰ ਸਿੰਘ ਨੇ ਪੁਲਸ ਪਾਸ ਬਿਆਨ ਵਿਚ ਦੱਸਿਆ ਕਿ ਮਿਤੀ 28.02.2022 ਨੂੰ ਮੁਦੱਈ ਦੇ ਸਾਲੇ ਗੁਰਦੇਵ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਪੱਟੀ ਨੇ ਉਸ ਨੂੰ ਦੱਸਿਆ ਕਿ ਉਸਦੇ ਲੜਕੇ ਗੁਰਪ੍ਰੀਤ ਸਿੰਘ ਉਰਫ ਗੋਪੀ ਉਰਫ ਲਵ (21 ਸਾਲ) ਦਾ ਚੰਡੀਗੜ ਤੋਂ ਫੋਨ ਆਇਆ ਹੈ ਕਿ ਉਸਨੇ ਲੜਕੀ ਦੇਖਣ ਲਈ ਜ਼ੀਰਾ ਵਿਖੇ ਜਾਣਾ ਹੈ, ਜੋ ਉਸ ਨੂੰ ਲੜਕੀ ਸੁਖਰਾਜ ਸਿੰਘ ਪੁੱਤਰ ਬਖਸ਼ੀਸ਼ ਸਿੰਘ ਪੁੱਤਰ ਅਮਰ ਸਿੰਘ ਵਾਸੀ ਮੁਹੱਲਾ ਮੱਲ੍ਹੀਆ ਜ਼ੀਰਾ ਨੇ ਹਾਕਰ ਰੈਸਟੋਰੈਂਟ ਜ਼ੀਰਾ ਵਿਖੇ ਦਿਖਾਉਣੀ ਹੈ, ਜਿਸ ’ਤੇ ਪਲਵਿੰਦਰ ਸਿੰਘ ਸਮੇਤ ਸੰਤੋਖ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਫਤਿਹਪੁਰ, ਪਰਮਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਵਾਰਡ ਨੰਬਰ-7 ਸਰਹਾਲੀ ਰੋਡ ਪੱਟੀ, ਜ਼ੀਰਾ ਦੇ ਹਾਕਰ ਰੈਸਟੋਰੈਂਟ ਵਿਖੇ ਆ ਰਹੇ ਸਨ ਤਾਂ ਇਨ੍ਹਾਂ ਦੇ ਆਉਣ ਤੋਂ ਕੁਝ ਸਮਾਂ ਪਹਿਲਾ ਹੀ ਸੁਖਰਾਜ ਸਿੰਘ ਵਗੈਰਾ ਨੇ ਹਮਸ਼ਵਰਾ ਅਤੇ ਸਾਜਬਾਜ ਹੋ ਕੇ ਹਾਕਰ ਰੈਸਟੋਰੈਂਟ ਤਲਵੰਡੀ ਰੋਡ ਜ਼ੀਰਾ ਵਿਚ ਮੁੱਦਈ ਦੇ ਸਾਲੇ ਗੁਰਦੇਵ ਸਿੰਘ ਦੇ ਲੜਕੇ ਗੁਰਪ੍ਰੀਤ ਸਿੰਘ ਉਰਫ ਗੋਪੀ ਉਰਫ ਲਵ ਨੂੰ ਗੋਲੀਆਂ ਮਾਰ ਕੇ ਕਤਲ ਕਿਰ ਦਿੱਤਾ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਆਈ ਦੁਖਦਾਇਕ ਖ਼ਬਰ, ਬਰਨਾਲਾ ਦੇ ਨੌਜਵਾਨ ਦੀ ਹੋਈ ਮੌਤ

ਪੁਲਸ ਨੇ ਇਸ ਮਾਮਲੇ ਵਿਚ ਸੁਖਰਾਜ ਸਿੰਘ ਪੁੱਤਰ ਬਖਸ਼ੀਸ ਸਿੰਘ ਵਾਸੀ ਮੁਹੱਲਾ ਮੱਲ੍ਹੀਆਂ ਜ਼ੀਰਾ, ਕਨਵਰਪ੍ਰੀਤ ਸਿੰਘ ਉਰਫ ਹਰਮਨ ਸੇਖੋਂ ਪੁੱਤਰ ਭੁਪਿੰਦਰ ਸਿੰਘ ਵਾਸੀ ਪੱਟੀ (ਤਰਨਤਾਰਨ), ਗੁਰਸੇਵਕ ਸਿੰਘ ਪੁੱਤਰ ਸਰਮੁੱਖ ਸਿੰਘ ਵਾਸੀ ਪ੍ਰਿੰਗਡ਼ੀ (ਹਰੀਕੇ), ਹਰਜੀਤ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਉਬੋ ਕੇ ਤਹਿ. ਪੱਟੀ, ਸੁਖਰਾਜ ਸਿੰਘ ਪੁੱਤਰ ਲਖਵੀਰ ਸਿੰਘ, ਸੇਵਾ ਸਿੰਘ ਪੁੱਤਰ ਲਖਬੀਰ ਸਿੰਘ ਵਾਸੀਆਨ ਆਸਲ ਰੋਡ ਪੱਟੀ (ਤਰਨ ਤਾਰਨ) ਅਤੇ ਹੋਰ 2-3 ਅਣਪਛਾਤੇ ਆਦਮੀਆ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ, ਜਿਸ ’ਤੇ ਪੁਲਸ ਵੱਲੋਂ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ-17 ਮਿਤੀ 01.03.2022 ਅਧੀਨ ਧਾਰਾ 302/120-ਬੀ/148/149 ਆਈ.ਪੀ.ਸੀ 25/27/54/59 ਆਰਮ ਐਕਟ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਦੀਂ ਜਾ ਰਹੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News