ਰੇਲਵੇ ਵਿਭਾਗ ''ਚ ਸਰਕਾਰੀ ਨੌਕਰੀ ਲਗਵਾਉਣ ਦੇ ਬਦਲੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

12/10/2020 12:02:03 PM

ਜਲਾਲਾਬਾਦ(ਜਤਿੰਦਰ,ਨਿਖੰਜ): ਥਾਣਾ ਵੈਰੋ ਕਾ ਦੀ ਪੁਲਸ ਨੇ ਪਿੰਡ ਲਾਧੂਕਾ ਕੇ ਵਸਨੀਕ ਇਕ ਵਿਅਕਤੀ ਵੱਲੋਂ ਐੱਸ.ਐੱਸ.ਪੀ ਫ਼ਾਜ਼ਿਲਕਾ ਨੂੰ ਦਿੱਤੀ ਲਿਖਤੀ ਸ਼ਿਕਾਇਤ ਦੇ ਅਧਾਰ 'ਤੇ ਰੇਲਵੇ ਵਿਭਾਗ 'ਚ ਸਰਕਾਰੀ ਨੌਕਰੀ ਲਗਵਾਉਣ ਦੇ ਬਦਲੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ 2 ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਵੈਰੋ ਕਾ ਦੇ ਤਫਤੀਸ਼ੀ ਅਧਿਕਾਰੀ ਗੁਰਬਖਸ਼ ਸਿੰਘ ਨੇ ਦੱਸਿਆ ਕਿ ਵਿਅਕਤੀ ਅਮਰਜੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਲਾਧੂਕਾ ਵੱਲੋਂ ਐੱਸ.ਐੱਸ.ਪੀ. ਫ਼ਾਜ਼ਿਲਕਾ ਨੂੰ ਦਿੱਤੀ ਲਿਖਤੀ ਸ਼ਿਕਾਇਤ 'ਚ ਦੱਸਿਆ ਕਿ ਮਿਤੀ-01-01-2018 ਤੋਂ 01-04-2018 ਤੱਕ ਕਸ਼ਮੀਰ ਸਿੰਘ 
ਪੁੱਤਰ ਜੱਲਾ ਸਿੰਘ ਵਾਸੀ ਸਿੱਧੂ ਵਾਲਾ ਤੇ ਮਹਿੰਦਰ ਸਿੰਘ ਬਾਬਾ ਪੁੱਤਰ ਲਾਭ ਸਿੰਘ ਵਾਸੀ ਡਿੱਬੀਪੁਰਾ ਵੱਲੋਂ ਕਈ ਹੋਰ ਵਿਅਕਤੀਆਂ ਨਾਲ ਰੇਲਵੇ ਵਿਭਾਗ 'ਚ ਸਰਕਾਰੀ ਨੌਕਰੀ ਲਗਵਾਉਣ ਦੇ ਬਦਲੇ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ। ਜਿਸਦੇ ਅਧਾਰ 'ਤੇ ਤਫਤੀਸ਼ੀ ਅਧਿਕਾਰੀ ਨੇ ਫ਼ਾਜ਼ਿਲਕਾ ਐੱਸ.ਐੱਸ.ਪੀ ਵੱਲੋਂ ਦਰਖ਼ਾਸਤ ਦੀ ਅਪਰੂਵਲ ਥਾਣਾ ਮੌਸੂਲ ਹੋਣ ਤੇ ਉਕਤ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

Aarti dhillon

This news is Content Editor Aarti dhillon