ਕੁੜੀ ਨੂੰ ਸ਼ੈਲਰ ’ਚ ਲਿਜਾ ਹੱਥੋਪਾਈ ਤੇ ਸ਼ਰਾਬ ਪਿਲਾਉਣ ਦੀ ਕੀਤੀ ਕੋਸ਼ਿਸ਼

01/21/2020 6:16:17 PM

ਫ਼ਰੀਦਕੋਟ (ਰਾਜਨ) - ਇੱਥੋਂ ਦੀ ਇਕ ਕੁੜੀ ਨੂੰ 2 ਮੋਟਰਸਾਈਕਲ ਸਵਾਰਾਂ ਵਲੋਂ ਉਸਦਾ ਮੂੰਹ ਬੰਨ੍ਹ ਸ਼ੈਲਰ ’ਚ ਲਿਜਾ ਕੇ ਜ਼ਬਰੀ ਸ਼ਰਾਬ ਪਿਲਾਉਣ ਦੀ ਕੋਸ਼ਿਸ਼ ਤੇ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਲੱਗਣ ’ਤੇ ਸਥਾਨਕ ਥਾਣਾ ਸਿਟੀ ਦੀ ਪੁਲਸ ਨੇ ਅਗਿਆਤ ਮੋਟਰਸਾਈਕਲ ਸਵਾਰਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। 

ਪੀੜਤ ਕੁੜੀ ਨੇ ਦੋਸ਼ ਲਾਇਆ ਕਿ ਜਦੋਂ ਉਹ ਆਪਣੀ ਐਕਟਿਵਾ ਕੇ ਟਿਊਸ਼ਨ ਪੜ੍ਹਨ ਗਈ ਹੋਈ ਸੀ ਤਾਂ ਉਸਦੀ ਅਧਿਆਪਕਾਂ ਦੇ ਘਰ ਦੇ ਬਾਹਰ ਦੋ ਅਗਿਆਤ ਮੋਟਰਸਾਈਕਲ ਸਵਾਰ ਖੜ੍ਹੇ ਹੋਏ ਸਨ। ਉਨ੍ਹਾਂ ਨੇ ਉਸਦਾ ਮੂੰਹ ਬੰਨ੍ਹ ਕੇ ਉਸ ਨੂੰ ਆਪਣੇ ਨਾਲ ਮੋਟਰਸਾਈਕਲ ’ਤੇ ਬਿਠਾ ਲਿਆ ਅਤੇ ਇਕ ਸ਼ੈਲਰ ’ਚ ਲੈ ਗਏ। ਉਥੇ ਉਨ੍ਹਾਂ ਨੇ ਜਬਰੀ ਸ਼ਰਾਬ ਪਿਲਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਨਾਲ ਹੱਥੋਪਾਈ ਕੀਤੀ। ਇਸ ਮਾਮਲੇ ਦੀ ਤਫ਼ਤੀਸ਼ ਸਹਾਇਕ ਥਾਣੇਦਾਰ ਸਿਕੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ। 


rajwinder kaur

Content Editor

Related News