ਮਾਸਕ ਨਾ ਪਹਿਨਣ ''ਤੇ 2 ਦਿਨਾਂ ''ਚ 56 ਲੋਕਾਂ ਖਿਲਾਫ ਕੇਸ ਦਰਜ

04/13/2020 1:35:53 AM

ਚੰਡੀਗੜ੍ਹ, (ਸੁਸ਼ੀਲ)— ਮਾਸਕ ਨਾ ਪਹਿਨਣ ਵਾਲੇ ਲੋਕਾਂ 'ਤੇ ਚੰਡੀਗੜ੍ਹ ਪੁਲਸ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਪੁਲਸ ਨੇ ਦੋ ਦਿਨ 'ਚ ਮਾਸਕ ਨਾ ਪਹਿਨਣ 'ਤੇ 53 ਐੱਫ. ਆਈ. ਆਰ. ਦਰਜ ਕਰ ਕੇ 56 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸਭ ਤੋਂ ਜ਼ਿਆਦਾ ਸਾਉਥ ਡਿਵੀਜ਼ਨ ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀਆਂ ਹਨ। ਸਾਊਥ ਡਵੀਜ਼ਨ ਪੁਲਸ ਨੇ 31 ਐੱਫ. ਆਈ. ਆਰ. ਦਰਜ ਕਰ ਕੇ 31 ਲੋਕਾਂ ਨੂੰ, ਈਸਟ ਡਵੀਜ਼ਨ ਪੁਲਸ ਨੇ 17 ਐੱਫ. ਆਈ. ਆਰ. ਦਰਜ ਕਰ ਕੇ 18 ਲੋਕਾਂ ਨੂੰ ਅਤੇ ਸੈਂਟਰਲ ਡਿਵੀਜ਼ਨ ਪੁਲਸ ਨੇ 5 ਐੱਫ. ਆਈ. ਆਰ. ਦਰਜ ਕਰ ਕੇ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਥੇ ਹੀ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਚੰਡੀਗੜ੍ਹ 'ਚ ਕਰਫਿਊ ਲੱਗਣ ਦੇ ਬਾਵਜੂਦ ਘਰਾਂ ਤੋਂ ਬਾਹਰ ਘੁੰਮਣ ਵਾਲੇ 265 ਲੋਕਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਪੁਲਸ ਨੇ 3608 ਵਾਹਨਾਂ ਨੂੰ ਜ਼ਬਤ ਕੀਤਾ। ਪੁਲਸ ਨੇ ਹਿਰਾਸਤ 'ਚ ਲਏ ਲੋਕਾਂ ਨੂੰ ਅਸਥਾਈ ਜੇਲ ਸੈਕਟਰ-16 ਕ੍ਰਿਕੇਟ ਸਟੇਡੀਅਮ ਅਤੇ ਮਨੀਮਾਜਰਾ ਦੇ ਸਪੋਰਟਸ ਕੰਪਲੈਕਸ 'ਚ ਲੈ ਕੇ ਗਈ, ਜਿਥੇ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਛੱਡ ਦਿੱਤਾ।

19 ਐੱਫ. ਆਈ. ਆਰ. ਦਰਜ
ਸ਼ਹਿਰ ਦੀ ਵੱਖ-ਵੱਖ ਥਾਣਾ ਪੁਲਸ ਨੇ ਮਾਸਕ ਨਾ ਪਹਿਨਣ 'ਤੇ ਐਤਵਾਰ ਨੂੰ 19 ਐੱਫ. ਆਈ. ਆਰ. ਦਰਜ ਕਰ ਕੇ 19 ਲੋਕਾਂ ਨੂੰ ਕਾਬੂ ਕੀਤਾ ਹੈ। ਮਾਰਕੀਟ ਜਾਣ ਲਈ ਵਾਹਨਾਂ ਦਾ ਇਸਤੇਮਾਲ ਕਰਨ 'ਤੇ ਪੁਲਸ ਨੇ ਐਤਵਾਰ ਨੂੰ 149 ਵਾਹਨਾਂ ਨੂੰ ਜ਼ਬਤ ਕਰ ਲਿਆ। ਪੁਲਸ ਨੇ 311 ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰ ਕੇ ਛੱਡ ਦਿੱਤਾ।
 

KamalJeet Singh

This news is Content Editor KamalJeet Singh