ਮੇਰੇ ਖ਼ਿਲਾਫ਼ ਰੰਜਿਸ਼ ਅਧੀਨ ਦਰਜ ਮਾਮਲਾ ਕੀਤਾ ਜਾਵੇ ਰੱਦ : ਅਨਵਰ ਹੁਸੈਨ

05/01/2021 5:53:30 PM

ਜ਼ੀਰਾ (ਅਕਾਲੀਆਂਵਾਲਾ)-ਅਨਵਰ ਹੁਸੈਨ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸਿਆਸੀ ਰੰਜਿਸ਼ ਦੇ ਚਲਦਿਆਂ ਆਪਣੇ ਉੱਪਰ ਕੀਤੇ ਗਏ ਦਰਜ ਮਾਮਲੇ ਨੂੰ ਰੱਦ ਕਰਨ ਅਤੇ ਦੋਸ਼ੀ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਡੀ. ਜੀ. ਪੀ. ਸਾਹਿਬ ਪੰਜਾਬ ਪੁਲਸ, ਚੌਧਰੀ ਸੁਨੀਲ ਕੁਮਾਰ ਜਾਖੜ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸ. ਹਰਦਿਆਲ ਸਿੰਘ ਮਾਨ ਆਈ. ਜੀ. ਸਾਹਿਬ ਫ਼ਿਰੋਜ਼ਪੁਰ ਰੇਂਜ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਥਾਣਾ ਸਿਟੀ ਜ਼ੀਰਾ ਦੀ ਪੁਲਸ ਨੇ ਮੇਰੇ ਖ਼ਿਲਾਫ਼ ਧਾਰਾ 182 ਦਾ ਮੁਕੱਦਮਾ ਦਰਜ ਕੀਤਾ।

ਜਿਨ੍ਹਾਂ ਪੁਲਸ ਅਧਿਕਾਰੀਆਂ ਨੇ ਸਿਆਸੀ ਦਬਾਅ ਹੇਠ ਮੇਰੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਥਾਨਕ ਪੁਲਸ ਮੇਰੇ ਉਪਰ ਦਬਾਅ ਪਾ ਰਹੀ ਸੀ ਕਿ ਉਹ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੋਂ ਮੁਆਫੀ ਮੰਗੇ ਜਾਂ ਫਿਰ ਮਾਮਲਾ ਦਰਜ ਕਰਵਾਏ। ਜਦ ਮੈਂ ਮੁਆਫ਼ੀ ਮੰਗਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਨ੍ਹਾਂ ਮੇਰੇ ਖ਼ਿਲਾਫ਼ ਮਾਮਲਾ ਦਰਜ ਕੀਤਾ, ਜੋ ਬਿਲਕੁਲ ਗ਼ਲਤ ਹੈ।


Manoj

Content Editor

Related News