ਕਾਰ ਨੇ ਮਾਰੀ ਸਾਈਕਲ ਵਿਚ ਟੱਕਰ, ਇਕ ਨੌਜਵਾਨ ਦੀ ਮੌਤ

07/22/2021 3:50:06 PM

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ): ਕਾਰ ਵਲੋਂ ਸਾਈਕਲ ਨੂੰ ਫੇਟ ਮਾਰ ਦੇਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਪੁਲਸ ਨੇ ਇਸ ਸਬੰਧੀ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਚੌਕੀ ਪੱਖੋ ਕੈਂਚੀਆਂ ਦੇ ਇੰਚਾਰਜ ਕਮਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਹਰਜਿੰਦਰ ਸਿੰਘ ਵਾਸੀ ਭੋਤਨਾ ਨੇ ਬਿਆਨ ਦਰਜ ਕਰਵਾਏ ਕਿ ਅਸੀਂ ਸੈਰ ਕਰਨ ਲਈ ਪੱਖੋ ਕੈਂਚੀਆਂ ਵੱਲ ਜਾ ਰਹੇ ਸੀ। ਜਦੋਂ ਅਸੀਂ ਮੱਲੀ ਢਾਬੇ ਨੇੜੇ ਪੁੱਜੇ ਤਾਂ ਇਕ ਪਿੱਛੋਂ ਦੀ ਆ ਰਹੀ ਕਾਰ ਨੇ ਬੜੀ ਲਾਪਰਵਾਹੀ ਨਾਲ ਸਾਡੇ ਸਾਈਕਲਾਂ ਵਿਚ ਟੱਕਰ ਮਾਰੀ। ਮੇਰਾ ਮੁੰਡਾ ਪਰਮਵੀਰ ਸਿੰਘ ਸੁਖਵਿੰਦਰ ਸਿੰਘ ਦੇ ਸਾਈਕਲ ਮਗਰ ਬੈਠਾ ਸੀ। ਜਿਸ ਦਾ ਸਿਰ ਸੜਕ ਨਾਲ ਟਕਰਾਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਵਿਚ ਸਾਈਕਲ ਫਸਣ ਕਾਰਨ ਕਾਰ ਦਾ ਟਾਇਰ ਫਟ ਗਿਆ ਅਤੇ ਕਾਰ ਉਥੇ ਹੀ ਰੁਕ ਗਈ। ਮੁੲਦੀ ਦੇ ਬਿਆਨਾਂ ਦੇ ਆਧਾਰ ਤੇ ਸੁਖਜਿੰਦਰ ਸਿੰਘ ਵਾਸੀ ਰਟੋਲਾ, ਜਸਵੰਤ ਸਿੰਘ ਵਾਸੀ ਕੋਟਦੁਨਾ, ਜਸਵੰਤ ਰਾਮ ਵਾਸੀ ਚੀਮਾ, ਲਾਡੀ ਸਿੰਘ ਵਾਸੀ ਤੋਲਾਵਾਲ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।


Shyna

Content Editor

Related News