ਕਾਰ ਸਵਾਰ ਵਿਅਕਤੀ ਨੂੰ ਨਸ਼ੇ ਦੀਆਂ ਗੋਲੀਆਂ ਸਮੇਤ ਪੁਲਸ ਨੇ ਕੀਤਾ ਕਾਬੂ

09/30/2020 11:26:42 AM

ਭਵਾਨੀਗੜ੍ਹ(ਵਿਕਾਸ/ਕਾਂਸਲ/ ਸੰਜੀਵ): ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸੰਗਰੂਰ ਪੁਲਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਐਂਟੀ ਨਾਰਕੋਟਿਕ ਸੈੱਲ ਸੰਗਰੂਰ ਦੀ ਟੀਮ ਵੱਲੋਂ ਕੀਤੀ ਯੋਜਨਾਬੱਧ ਢੰਗ ਨਾਲ ਨਾਕਾਬੰਦੀ ਦੌਰਾਨ ਪੁਲਸ ਨੇ ਕਾਰ ਸਵਾਰ ਵਿਅਕਤੀ ਨੂੰ ਨਸ਼ੇ ਵਾਲੀਆਂ 15400 ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। 
ਜਾਣਕਾਰੀ ਅਨੁਸਾਰ ਏ.ਐੱਸ.ਆਈ. ਗੁਰਭੇਜ ਸਿੰਘ ਐਂਟੀ ਨਾਰਕੋਟਿਕ ਸੈੱਲ ਸੰਗਰੂਰ ਪੁਲਸ ਪਾਰਟੀ ਸਮੇਤ ਚੈਕਿੰਗ ਤੇ ਗਸ਼ਤ ਦੇ ਸਿਲਸਿਲੇ 'ਚ ਇੱਥੇ ਪਟਿਆਲਾ ਹਾਈਵੇ 'ਤੇ ਮੌਜੂਦ ਸਨ ਤਾਂ ਇਸ ਦੌਰਾਨ ਗੁਪਤ ਸੂਚਨਾ ਮਿਲਣ 'ਤੇ ਗੋਬਿੰਦ ਸਿੰਘ ਉਰਫ ਲੱਲਾ ਕਥਿਤ ਰੂਪ 'ਚ ਨਸ਼ੀਲੀਆਂ ਗੋਲੀਆਂ ਵੇਚਦਾ ਹੈ ਤੇ ਅੱਜ ਵੀ ਉਹ ਸਵਿੱਫਟ ਕਾਰ ਰਾਹੀਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਲੋਡ ਕਰਕੇ ਪਟਿਆਲਾ ਸਾਈਡ ਤੋਂ ਭਵਾਨੀਗੜ੍ਹ ਵੱਲ ਆ ਰਿਹਾ ਸੀ ਜਿਸ ਨੂੰ ਪੁਲਸ ਨੇ ਮੌਕੇ 'ਤੇ ਕਾਬੂ ਕੀਤਾ। ਸੂਚਨਾ ਦੇ ਆਧਾਰ 'ਤੇ ਯੋਜਨਾਬੱਧ ਤਰੀਕੇ ਨਾਲ ਕੀਤੀ ਨਾਕਾਬੰਦੀ ਦੌਰਾਨ ਪੁਲਸ ਟੀਮ ਨੇ ਕਾਰ ਸਵਾਰ ਗੋਬਿੰਦ ਸਿੰਘ ਉਰਫ ਲੱਲਾ ਨੂੰ 15400 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਪੁਲਸ ਨੇ ਬਰਾਮਦ ਗੋਲੀਆਂ ਤੇ ਕਾਰ ਨੂੰ ਅਪਣੇ ਕਬਜ਼ੇ 'ਚ ਲੈ ਕੇ ਮੁਲਜ਼ਮ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Aarti dhillon

Content Editor

Related News