ਕਾਰ ਤੇ ਬੱਸ ਦੀ ਟੱਕਰ ’ਚ ਕਾਰ ਚਾਲਕ ਦੀ ਮੌਤ

06/28/2022 3:39:11 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)-ਬੱਸ ਤੇ ਕਾਰ ਦੀ ਆਪਸੀ ਟੱਕਰ ’ਚ ਕਾਰ ਚਾਲਕ ਦੀ ਮੌਤ ਹੋ ਗਈ, ਜਦਕਿ ਬੱਸ ’ਚ ਬੈਠੇ 8 ਵਿਅਕਤੀ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਇਕ ਪ੍ਰਾਈਵੇਟ ਬੱਸ ਜੋ ਕਿ ਲੁਧਿਆਣਾ ਤੋਂ ਬਰਨਾਲਾ ਵੱਲ ਆ ਰਹੀ ਸੀ। ਜਦੋਂ ਉਹ ਪਿੰਡ ਭੱਦਲਵੱਢ ਕੋਲ ਪੁੱਜੀ ਤਾਂ ਅਚਾਨਕ ਹੀ ਇਕ ਕਾਰ ਬੱਸ ਅੱਗੇ ਆ ਗਈ | ਕਾਰ ਅਤੇ ਬੱਸ ਵਿਚ ਟੱਕਰ ਹੋਈ, ਜਿਸ ਕਾਰਨ ਕਾਰ ਚਾਲਕ ਕਾਫੀ ਦੂਰ ਬੁੜਕ ਕੇ ਸੜਕ ’ਤੇ ਜਾ ਡਿੱਗਿਆ ਅਤੇ ਉਸਦੀ ਮੌਤ ਹੋ ਗਈ | ਬੱਸ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਜਾ ਟਕਰਾਈ ਅਤੇ ਟੇਢੀ ਹੋ ਗਈ, ਜਿਸ ਕਾਰਨ ਬੱਸ ’ਚ ਬੈਠੇ ਅੱਠ ਵਿਅਕਤੀ ਗੁਰਪ੍ਰਤਾਪ ਸਿੰਘ ਵਾਸੀ ਬਰਨਾਲਾ, ਦਿਨੇਸ਼ ਵਾਸੀ ਫੈਜਾਵਾਦ, ਰਮੇਸ਼ ਵਾਸੀ ਆਜਮਗੜ੍ਹ, ਸ਼ਬਨਮ ਵਾਸੀ ਬਠਿੰਡਾ, ਅਕਾਸ਼ਦੀਪ ਸਿੰਘ ਵਾਸੀ ਮਾਨਸਾ, ਰੋਹਿਤ ਵਾਸੀ ਬਿਹਾਰ, ਸ਼ਾਹਿਦ ਵਾਸੀ ਬਿਹਾਰ ਤੇ ਸੁਖਦੀਪ ਸਿੰਘ ਵਾਸੀ ਮਾਨਸਾ ਜ਼ਖਮੀ ਹੋ ਗਏ |


Manoj

Content Editor

Related News