ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਜ਼ਖਮੀ

12/10/2018 1:46:59 AM

ਬਠਿੰਡਾ, (ਜ.ਬ.)- ਤੇਜ ਰਫ਼ਤਾਰ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ, ਜਦਕਿ ਹੋਰ ਹਾਦਸਿਆਂ ’ਚ 2 ਅੌਰਤਾਂ ਜ਼ਖਮੀ ਹੋ ਗਈਅਾਂ। ਜਾਣਕਾਰੀ ਅਨੁਸਾਰ ਬਾਜਾਖਾਨਾ ਰੋਡ ’ਤੇ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ। ਸੂਚਨਾ ਮਿਲਣ ’ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗਿੱਲ ਅਤੇ ਮਨੀ ਸ਼ਰਮਾ ਮੌਕੇ ’ਤੇ ਪਹੁੰਚੇ ਅਤੇ ਜ਼ਖਮੀ ਨੂੰ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾÎਇਆ। ਜ਼ਖਮੀ ਦੀ ਪਛਾਣ ਗੁਰਲਾਲ ਸਿੰਘ (22) ਵਜੋਂ ਹੋਈ। ਉਧਰ, ਫਾਇਰ ਬ੍ਰਿਗੇਡ ਚੌਕ ’ਚ ਅਣਪਛਾਤੇ ਵਾਹਨ ਦੀ ਫੇਟ ਨਾਲ ਸਕੂਟਰੀ ਸਵਾਰ 2 ਅੌਰਤਾਂ ਜ਼ਖਮੀ ਹੋ ਗਈਅਾਂ, ਜਿਨ੍ਹਾਂ ਨੂੰ ਸੰਸਥਾ ਵਰਕਰਾਂ ਵਲੋਂ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਰਵਿੰਦਰ ਕੌਰ (37) ਵਾਸੀ ਨਵੀ ਬਸਤੀ ਅਤੇ ਜਸਵਿੰਦਰ ਕੌਰ (36) ਵਾਸੀ ਸੰਗਰੀਆ ਵਜੋਂ ਹੋਈ।

KamalJeet Singh

This news is Content Editor KamalJeet Singh