ਕੈਪਟਨ ਸਰਕਾਰ ਇਹ ਦੱਸੇ ਕਿ ਸਿਵਾਏ ਨੀਂਹ ਪੱਥਰਾਂ ਦੇ ਕਿੱਥੇ ਕਰਵਾਇਆ ਹੈ ਵਿਕਾਸ : ਰਾਜੂ ਖੰਨਾ

01/10/2021 5:12:43 PM

ਮੰਡੀ ਗੋਬਿੰਦਗੜ੍ਹ (ਸੁਰੇਸ਼, ਜੋਗਿੰਦਰ ਪਾਲ): ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਵਿੱਤ ਕਮਿਸ਼ਨ ਤੇ ਮਨਰੇਗਾ ਗ੍ਰਾਂਟਾਂ ਦੀ ਵੱਡੇ ਪੱਧਰ ਤੇ ਦੁਰਵਰਤੋਂ ਕਰਕੇ ਇਨ੍ਹਾਂ ਗ੍ਰਾਂਟਾਂ ’ਚ ਵੱਡੇ ਘਪਲੇ ਹੀ ਨਹੀਂ ਕੀਤੇ ਜਾ ਰਹੇ ਸਗੋਂ ਪਿਛਲੇ ਚਾਰ ਸਾਲਾਂ ਤੋਂ ਕੈਪਟਨ ਦੀ ਕਾਂਗਰਸ ਸਰਕਾਰ ਇਹ ਦੱਸੇ ਕਿ ਸਿਵਾਏ ਨੀਂਹ ਪੱਥਰਾਂ ਦੇ ਕਿੱਥੇ ਕਰਵਾਇਆ ਹੈ ਕਾਂਗਰਸ ਨੇ ਵਿਕਾਸ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਮੰਡੀ ਗੋਬਿੰਦਗੜ੍ਹ ਸ਼ਹਿਰ ਦੀ ਮੁੱਖ ਪਾਰਕ ’ਚ ਯੂਥ ਨੌਜਵਾਨਾਂ ਦੀਆਂ ਸਮੱਸਿਆਵਾ ਸੁਣਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਰਾਜੂ ਖੰਨਾ ਨੇ ਕਿਹਾ ਕਿ ਭਾਵੇਂ ਹਲਕਾ ਅਮਲੋਹ ਦੇ ਵਿਧਾਇਕ ਤੇ ਕਾਂਗਰਸ ਦੇ ਆਗੂਆਂ ਵੱਲੋਂ ਵਿਕਾਸ ਲਈ ਗ੍ਰਾਂਟਾਂ ਆਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਦਾਅਵੇ ਸਚਾਈ ਤੋਂ ਕੋਹਾਂ ਦੂਰ ਹਨ ਕਿਉਂਕਿ ਜੋ ਵੀ ਗ੍ਰਾਂਟਾਂ ਆ ਰਹੀਆਂ ਹਨ ਉਹ ਚੋਦਵੇਂ ਜਾਂ ਪੰਦਰਵੇਂ ਵਿੱਤ ਕਮਿਸ਼ਨ ਤੇ ਮਨਰੇਗਾ ਸਕੀਮ ਅਧੀਨ ਆ ਰਹੀਆਂ ਹਨ। ਪਰ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਹ ਦੱਸੇ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਬਜਟ ਤਹਿਤ ਕਿਸ ਪਿੰਡ ਕਿਸ ਸ਼ਹਿਰ ਨੂੰ ਵਿਕਾਸ ਲਈ ਗ੍ਰਾਂਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਵੀ ਮਾੜੇ ਮੋਟੇ ਵਿਕਾਸ ਕਾਰਜ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਅੰਦਰ ਚੱਲ ਰਹੇ ਹਨ, ਉਹ ਸਿਰਫ ਤੇ ਸਿਰਫ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਤੇ ਮਨਰੇਗਾ ਸਕੀਮ ਅਧੀਨ ਆਈਆਂ ਗ੍ਰਾਂਟਾ ਨਾਲ ਹੀ ਕੈਪਟਨ ਸਰਕਾਰ ਨੂੰ ਆਕਸੀਜ਼ਨ ਦੇ ਰਹੀਆਂ ਹਨ। ਜਿਸ ਤੋਂ ਹਰ ਵਰਗ ਭਲ਼ੀਂ ਭਾਂਤ ਜਾਣੂ ਹੈ।

ਇਹ ਵੀ ਪੜ੍ਹੋ: ‘ਪਿਛਲੀਆਂ ਚੋਣਾਂ ਰੱਬ ਦੀ ਸਹੁੰ ਖਾ ਕੇ ਲੜੀਆਂ, ਹੁਣ ਅਗਲੀਆਂ ਚੋਣਾਂ ਕਿਵੇਂ ਲੜਨਗੇ ਕੈਪਟਨ ਸਾਬ੍ਹ’

ਉਨ੍ਹਾਂ ਕਿਹਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੀਂਹ ਪੱਥਰਾਂ ਵਾਲੀ ਸਰਕਾਰ ਬੱਣਕੇ ਰਹਿ ਗਈ ਹੈ। ਨੀਂਹ ਪੱਥਰ ਰੱਖ ਕੇ ਫੋਕੀ ਸ਼ੋਹਰਤ ਤਾਂ ਪ੍ਰਾਪਤ ਕੀਤੀ ਜਾ ਸਕਦੀ ਹੈ ਪਰ ਲੋਕਾਂ ਦੇ ਦਿਲਾਂ ਤੇ ਰਾਜ ਝੂਠ ਦੀ ਰਾਜਨੀਤੀ ਨਾਲ ਨਹੀਂ ਕੀਤਾ ਜਾ ਸਕਦਾ। ਉਹਨਾਂ ਸਪਸ਼ਟ ਸ਼ਬਦਾਂ ’ਚ ਕਿਹਾ ਕਿ ਜੋ ਵੀ ਹਲਕਾ ਵਿਧਾਇਕ ਅਮਲੋਹ ਵੱਲੋਂ ਹਲਕੇ ਅੰਦਰ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਖਾਸ ਕਰਕੇ ਓਵਰਬ੍ਰਿਜ ਮੰਡੀ ਗੋਬਿੰਦਗੜ੍ਹ ਦਾ ਜੋ ਨੀਂਹ ਪੱਥਰ ਰੱਖਿਆ ਗਿਆ ਹੈ, ਜੇਕਰ ਇੱਕ ਹਫਤੇ ਦੇ ਅੰਦਰ ਅੰਦਰ ਇਨ੍ਹਾਂ ਰੱਖੇ ਗਏ ਨੀਂਹ ਪੱਥਰਾਂ ਤੇ ਵਿਕਾਸ ਦੇ ਕਾਰਜ ਸ਼ੁਰੂ ਨਾ ਹੋਏ ਤਾਂ ਸ਼੍ਰੌਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਵਿਧਾਇਕ ਦਾ ਘਿਰਾਓ ਹੀ ਨਹੀਂ ਕਰੇਗਾ ਸਗੋਂ ਕੈਪਟਨ ਸਰਕਾਰ ਖਿਲਾਫ ਹਲਕੇ ਅੰਦਰ ਵੱਡੇ ਪ੍ਰਦਰਸ਼ਨ ਵੀ ਕੀਤੇ ਜਾਣਗੇ।

ਇਹ ਵੀ ਪੜ੍ਹੋ: ਕੈਪਟਨ ਵਲੋਂ ਸਿੰਘੂ ਬਾਰਡਰ ’ਤੇ ਹੋਈ ਕਿਸਾਨਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

ਇਸ ਮੌਕੇ ’ਤੇ ਉਨ੍ਹਾਂ ਨਾਲ ਜ਼ਿਲਾ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਵਰਮਾ ਬੋਬੀ, ਪ੍ਰਧਾਨ ਮਲਕੀਤ ਸਿੰਘ, ਸਾਬਕਾ ਕੌਂਸਲਰ ਬਿਕਰਮ ਸਿੰਘ ਬੀਕਾ, ਜੱਥੇ ਜਰਨੈਲ ਸਿੰਘ ਮਾਜਰੀ, ਸੀਨੀਅਰ ਆਗੂ ਜਤਿੰਦਰ ਸਿੰਘ ਧਾਲੀਵਾਲ, ਸੀਨੀ ਆਗੂ ਅਜੇ ਕੁਮਾਰ ਨਿਊਆਂ, ਗੁਰਪ੍ਰੀਤ ਸਿੰਘ ਨੋਨੀ, ਹਲਕਾ ਯੂਥ ਪ੍ਰਧਾਨ ਹਰਪ੍ਰੀਤ ਸਿੰਘ ਵਿੱਕੀ ਚਾਹਲ, ਯੂਥ ਆਗੂ ਕਮਲ ਵੜੈਚ, ਰਣਧੀਰ ਸਿੰਘ, ਚਰਨਜੀਤ ਸਿੰਘ ਚੰਨਾ, ਚਰਨਜੀਤ ਸਿੰਘ ਰਾਜੂ, ਜਸ਼ ਵਰਮਾ, ਕਰਮਜੀਤ ਸਿੰਘ ਕੰਮਾ, ਪਰਦੀਪ ਕੁਮਾਰ ਮਿੰਟੂ, ਸੰਦੀਪ ਸਿੰਘ ਨਸਰਾਲੀ, ਗੁਰਜੀਤ ਸਿੰਘ ਕੋਟਲਾ, ਧਰਮਪਾਲ ਭੜੀ ਪੀਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਦੇ ਨੌਜਵਾਨ ਹਾਜ਼ਰ ਸਨ।

ਇਹ ਵੀ ਪੜ੍ਹੋ: ਰਾਜੋਆਣਾ ਸਬੰਧੀ ਸੁਖਬੀਰ ਬਾਦਲ ਦਾ ਵੱਡਾ ਬਿਆਨ, ਸਜ਼ਾ ਮੁਆਫ਼ੀ ਲਈ ਕੇਂਦਰ ਨੂੰ ਕੀਤੀ ਅਪੀਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News