ਸਮਾਜ ਸੇਵੀਆਂ ਵੱਲੋਂ ਭਾਦਸੋਂ ''ਚ ਕੱਢਿਆ ਕੈਂਡਲ ਮਾਰਚ

10/01/2020 10:52:28 AM

ਭਾਦਸੋਂ(ਅਵਤਾਰ)-ਹਾਥਰਸ ਵਿਖੇ 19 ਸਾਲਾਂ ਲੜਕੀ ਮਨੀਸ਼ਾ ਨਾਲ ਵਹਿਸ਼ੀ ਦਰਿੰਦਿਆਂ ਵੱਲੋਂ ਸਮੂਹਿਕ ਬਲਾਤਕਾਰ ਦੀ ਘਟਨਾ ਦੇ ਰੋਸ ਵਜੋਂ ਸ਼ਹਿਰ ਦੇ ਸਮਾਜ ਸੇਵੀਆਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਹੈ। ਇਸ ਦੌਰਾਨ ਗੱਲਬਾਤ ਕਰਦੇ ਹੋਏ ਨਰਿੰਦਰ ਜੋਸ਼ੀ, ਬਲਵਿੰਦਰ ਸਿੰਘ ਢੀਡਸਾ, ਭਿੰਦਾ ਰਾਮਗੜ, ਵਿੱਕੀ ਭਾਦਸੋਂ ਨੇ ਕਿਹਾ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਹਿਸ਼ੀ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀ ਬਰਬਾਦੀ ਕਰਨ ਵਾਲੇ ਤਾਂ ਕਾਨੂੰਨ ਬਹੁਤ ਲਿਆਈ ਹੈ, ਪਰ ਔਰਤਾਂ ਦੀ 
ਸੁਰੱਖਿਆ ਕਰਨ 'ਚ ਕਾਨੂੰਨ ਲਿਆਉਣਾ ਤਾਂ ਦੂਰ ਦੀ ਗੱਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਵੀ ਸੰਕੋਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨਾਲ ਦਰਿੰਦਗੀ ਕਰਨ ਵਾਲੇ ਦੇਸ਼ ਦੇ ਉਹ ਵਹਿਸ਼ੀ ਦਰਿੰਦੇ ਹਨ ਜਿਨ੍ਹਾਂ ਨੂੰ ਸਮੇਂ ਦੇ ਹਾਕਮ ਸਿੱਖਿਆ ਦੇ ਰੂਪ 'ਚ ਸਰਾਫਤ ਦਾ ਸਬਕ ਨਹੀਂ 
ਪੜ੍ਹਾ ਸਕੇ, ਇਹੋ ਜਿਹੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਸਮਾਜ 'ਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਇਸ ਮੌਕੇ ਰੁਸਤਮ ਮੈਹਨ, ਗੁਰਜੀਤ ਸਿੰਘ, ਕਪਿਲ ਕੁਮਾਰ, ਰਾਹੁਲ ਸ਼ਰਮਾ, ਨਿੱਕਾ ਸਿੰਘ, ਲਿਆਕਤ ਅਲੀ, ਹੈਪੀ ਕਰਿਆਨਾ ਸਟੋਰ ਵੀ ਹਾਜਰ ਸਨ ।
 


Aarti dhillon

Content Editor

Related News