ਨਹਿਰ ''ਚ ਨਹਾਉਂਦੇ ਸਮੇਂ ਡੁੱਬੇ ਤੀਜੀ ਜਮਾਤ ਦੇ ਵਿਦਿਆਰਥੀ ਦੀ ਲਾਸ਼ ਬਰਾਮਦ

06/27/2019 1:08:02 PM

ਲੁਧਿਆਣਾ (ਰਿਸ਼ੀ) - ਨਹਿਰ 'ਚ ਨਹਾਉਂਦੇ ਸਮੇਂ ਡੁੱਬੇ ਤੀਜੀ ਜਮਾਤ ਦੇ ਵਿਦਿਆਰਥੀ ਆਸ਼ੀਸ਼ (13) ਦੀ ਲਾਸ਼ 2 ਦਿਨ ਬਾਅਦ ਥਾਣਾ ਮਾਡਲ ਟਾਊਨ ਦੀ ਪੁਲਸ ਵਲੋਂ ਬਰਾਮਦ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮ੍ਰਿਤਕ ਦੇ ਵੱਡੇ ਭਰਾ ਸਾਹਿਲ ਨਿਵਾਸੀ ਡਾ. ਅੰਬੇਡਕਰ ਨਗਰ ਦੇ ਬਿਆਨ 'ਤੇ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਏ. ਐੱਸ. ਆਈ. ਦਵਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਹਿਰ 'ਚ ਡੁੱਬੇ ਬੱਚੇ ਦੀ ਲਾਸ਼ ਨੂੰ 2 ਦਿਨਾਂ ਤੋਂ ਗੋਤਾਖੋਰਾਂ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ। ਬੀਤੇ ਦਿਨ ਜਦੋਂ ਜਵੱਦੀ ਪੁਲ 'ਤੇ ਲਾਗੇ ਲਾਸ਼ ਆ ਕੇ ਫਸ ਗਈ ਤਾਂ ਗੋਤਾਖੋਰਾਂ ਨੇ ਉਸ ਨੂੰ ਤੁਰੰਤ ਬਾਹਰ ਕੱਢ ਲਿਆ। 2 ਦਿਨ ਪੁਰਾਣੀ ਹੋਣ ਕਾਰਨ ਲਾਸ਼ ਪਾਣੀ ਨਾਲ ਫੁੱਲ ਗਈ ਸੀ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਲਾਸ਼ ਦੀ ਪਛਾਣ ਕਰਵਾਈ ਗਈ।

ਵਰਣਨਯੋਗ ਹੈ ਕਿ ਸੋਮਵਾਰ ਸਵੇਰ ਘਰੋਂ ਆਪਣੇ ਦੋਸਤਾਂ ਨਾਲ ਕ੍ਰਿਕਟ ਖੇਡਣ ਗਿਆ ਆਸ਼ੀਸ਼ ਨਹਿਰ ਕੰਢੇ ਲੋਹੇ ਦੀ ਨਾਲ ਬੰਨ੍ਹੀ ਹੋਈ ਸਾੜੀ ਦੇ ਸਹਾਰੇ ਨਹਾਉਣ ਲੱਗ ਪਿਆ ਸੀ। ਨਹਾਉਂਦੇ ਸਮੇਂ ਅਚਾਨਕ ਹੱਥ ਛੁੱਟਣ ਕਾਰਨ ਉਹ ਪਾਣੀ 'ਚ ਵਹਿ ਗਿਆ ਸੀ।

rajwinder kaur

This news is Content Editor rajwinder kaur