ਨਹਿਰ ''ਚ ਛਾਲ ਮਾਰਨ ਵਾਲੇ ਦਲਿਤ ਵਰਗ ਨਾਲ ਸਬੰਧਤ ਨੌਜਵਾਨ ਦੀ ਨਹਿਰ ''ਚੋਂ ਲਾਸ਼ ਬਰਾਮਦ

09/26/2020 1:12:36 PM

ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਨੇੜਲੇ ਪਿੰਡ ਭੱਟੀਵਾਲ ਕਲ੍ਹਾਂ ਦੇ ਕਰਜ਼ੇ ਦੇ ਭਾਰ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਤੋਂ ਤੰਗ ਆ ਕੇ ਨਹਿਰ 'ਚ ਛਾਲ ਮਾਰਨ ਵਾਲੇ ਦਲਿਤ ਵਰਗ ਨਾਲ ਸਬੰਧਤ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੇ ਨੌਜਵਾਨ ਦੋ ਦਿਨਾਂ ਬਾਅਦ ਨਹਿਰ 'ਚੋਂ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਭੱਟੀਵਾਲ ਕਲਾਂ ਦੇ ਸਰਪੰਚ ਜਸਕਰਨ ਸਿੰਘ ਲੈਂਪੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਦਲਿਤ ਵਰਗ ਨਾਲ ਸਬੰਧਤ ਰਾਜ ਸਿੰਘ ਪੁੱਤਰ ਸੁਰਜੀਤ ਸਿੰਘ ਨੇ 23 ਸਤੰਬਰ ਦੀ ਸ਼ਾਮ ਨੂੰ ਨਦਾਮਪੁਰ ਨੇੜੇ ਘੱਗਰ ਬ੍ਰਾਂਚ ਦੀ ਨਹਿਰ 'ਚ ਛਾਲ ਮਾਰ ਦਿੱਤੀ ਸੀ, ਜਿਸ ਦੀ ਤਲਾਸ਼ ਲਈ ਪਿੰਡ ਵਾਸੀਆਂ ਵਲੋਂ ਨਹਿਰ ਉਪਰ ਜਗ੍ਹਾ-ਜਗ੍ਹਾ ਪੁੱਲਾਂ ਉਪਰ ਜਾਲ ਲਗਾ ਕੇ ਇਸ ਦੀ ਤਲਾਸ਼ੀ ਕੀਤੀ ਜਾ ਰਹੀ ਅਤੇ ਇਸ ਦੀ ਲਾਸ਼ ਬੀਤੀ ਸ਼ਾਮ ਪਿੰਡ ਥੰਮਣਸਿੰਘਵਾਲਾ ਨੇੜਿਓ ਨਹਿਰ 'ਚੋਂ ਮਿਲ ਗਈ। ਜਿਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।


Shyna

Content Editor

Related News