ਪਤੀ ਨੂੰ ਫੋਨ ਕਰ ਕੇ ਦੱਸਿਆ, ਫਿਰ ਪ੍ਰੇਮੀ ਸਮੇਤ ਕੀਤੀ ਖੁਦਕੁਸ਼ੀ

06/16/2019 1:08:47 AM

ਬੱਧਨੀ ਕਲਾਂ, (ਬੱਬੀ)— ਸ਼ਨੀਵਾਰ ਇਥੇ ਇਕ ਔਰਤ ਅਤੇ ਉਸ ਦੇ ਪ੍ਰੇਮੀ ਨੇ ਇਕੱਠਿਆਂ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਔਰਤ ਅਤੇ ਵਿਅਕਤੀ ਦੋਵੇਂ ਸ਼ਾਦੀਸ਼ੁਦਾ ਸਨ ਅਤੇ ਇਥੇ ਉਨ੍ਹਾਂ ਬਿਜਲੀ ਘਰ ਨੇੜੇ ਇਕ ਬਸਤੀ 'ਚ ਕਿਰਾਏ 'ਤੇ ਕਮਰਾ ਲਿਆ ਹੋਇਆ ਸੀ, ਜਿਸ 'ਚ ਉਹ ਅਕਸਰ ਆ ਕੇ ਰੁਕਦੇ ਸਨ ਅਤੇ ਸ਼ਨੀਵਾਰ ਵੀ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਹ ਕਮਰੇ 'ਚ ਮੌਜੂਦ ਸਨ।
ਜਾਣਕਾਰੀ ਅਨੁਸਾਰ ਔਰਤ ਨੇ ਕਮਰੇ ਦਾ ਪਤਾ ਦੱਸਦਿਆ ਆਪਣੇ ਪਤੀ ਨੂੰ ਫੋਨ ਕਰ ਕੇ ਕਿਹਾ ਕਿ ਮੈਂ ਆਪਣੇ ਪ੍ਰੇਮੀ ਨਾਲ ਖੁਦਕੁਸ਼ੀ ਕਰ ਰਹੀ ਹੈ, ਜਿਸ 'ਤੇ ਉਸ ਦਾ ਪਤੀ ਅਤੇ ਹੋਰ ਲੋਕ ਉਨ੍ਹਾਂ ਨੂੰ ਬਚਾਉਣ ਲਈ ਜਦੋਂ ਉਥੇ ਪਹੁੰਚੇ ਤਾਂ ਕਮਰੇ ਅੰਦਰ ਔਰਤ ਅਤੇ ਉਸ ਦੇ ਸਾਥੀ ਵੱਲੋਂ ਜ਼ਹਿਰੀਲੀ ਵਸਤੂ ਖਾਦੀ ਜਾ ਚੁੱਕੀ ਸੀ। ਔਰਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋਵਾਂ ਨੂੰ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ, ਜਿਥੇ ਕੁਝ ਘੰਟੇ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਇਕ ਲੜਕੀ ਵੀ ਹੈ ਅਤੇ ਖੁਦਕੁਸ਼ੀ ਕਰਨ ਵਾਲੇ ਉਸ ਦਾ ਸਾਥੀ ਵੀ ਦੋ ਬੱਚਿਆਂ ਦਾ ਪਿਉ ਹੈ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਸਥਿਤ ਮੁਰਦਾਘਰ 'ਚ ਰਖਵਾ ਦਿੱਤਾ ਹੈ ਅਤੇ ਅਗਲੀ ਕਾਰਵਾਈ ਮ੍ਰਿਤਕਾਂ ਦੇ ਪਰਿਵਾਰਾਂ ਵੱਲੋਂ ਦਿੱਤੇ ਜਾਣ ਵਾਲੇ ਬਿਆਨਾਂ ਦੇ ਆਧਾਰ 'ਤੇ ਅਮਲ 'ਚ ਲਿਆਂਦੀ ਜਾਵੇਗੀ।


KamalJeet Singh

Content Editor

Related News