ਸੀ.ਏ.ਆਈ.ਨੇ ਕਪਾਹ ਦੇ ਉਤਪਾਦਨ ਦੀਆਂ 356 ਲੱਖ ਗੰਢਾਂ ਦਾ ਅਨੁਮਾਨ ਕਾਇਮ ਰੱਖਿਆ

12/08/2020 1:08:14 PM

ਜੈਤੋ (ਰਘੂਨੰਦਨ ਪਰਾਸ਼ਰ): ਕਪਾਹ ਐਸੋਸੀਏਸ਼ਨ ਆਫ ਇੰਡੀਆ (ਸੀ.ਏ.ਆਈ.) ਨੇ ਮੌਜੂਦਾ ਕਪਾਹ ਸੀਜ਼ਨ ਸਾਲ 2020-21 ਦੇ ਆਪਣੇ ਤਾਜ਼ਾ ਅਨੁਮਾਨ 'ਚ ਦੇਸ਼ 'ਚ ਕਪਾਹ ਦੇ ਉਤਪਾਦਨ ਦੀਆਂ 356 ਲੱਖ ਗੰਢਾਂ ਦਾ ਅਨੁਮਾਨ ਬਰਕਰਾਰ ਰੱਖਿਆ ਹੈ। ਸੀ.ਏ.ਆਈ. ਦੇ ਕੌਮੀ ਪ੍ਰਧਾਨ ਅਤੁਲ ਭਾਈ ਗਨਤਾਰਾ ਅਨੁਸਾਰ ਸੀ.ਏ.ਆਈ.ਨੇ ਪਿਛਲੇ ਮਹੀਨੇ ਦੀ ਤਰ੍ਹਾਂ ਮੌਜੂਦਾ ਸੀਜ਼ਨ ਦੌਰਾਨ ਦੇਸ਼ ਦੀ ਖਪਤ ਦੇ ਅਨੁਮਾਨਾਂ ਨੂੰਉਸੇ ਪੱਧਰ 'ਤੇ ਰੱਖਿਆ ਹੈ, ਜਿਸਦਾ ਅਨੁਮਾਨ ਲਗਭਗ 330 ਲੱਖ ਗੰਢਾਂ ਸੀ।ਉਨ੍ਹਾਂ ਕਿਹਾ ਕਿ ਪਿਛਲੇ ਸੀਜ਼ਨ ਦੀ ਖਪਤ 250 ਲੱਖ ਗੰਢਾਂ ਸੀ।ਕੋਵਿਡ-19 ਮਹਾਮਾਰੀ ਕਾਰਣ ਇਹ ਖ਼ਪਤ ਘੱਟ ਗ‌ਈ ਸੀ, ਹੁਣ ਖਪਤ 2020-21  ਸੀਜ਼ਨ ਦੌਰਾਨ 330 ਗੰਢਾਂ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ।ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ.ਏ.ਆਈ.) ਦੇ ਅਨੁਸਾਰ 30 ਨਵੰਬਰ 2020 ਤੱਕ ਖਪਤ 57,50,000 ਗੰਢਾਂ ਸੀ।ਕੌਮੀ ਪ੍ਰਧਾਨ ਅਤੁਲ ਭਾਈ ਨੇ ਦੱਸਿਆ ਕਿ ਸੀ.ਏ.ਆਈ. ਨੇ ਆਪਣੀ ਰਾਸ਼ਟਰੀ ਪੱਧਰੀ ਅੰਕੜਾ ਕਮੇਟੀ ਦੀ ਪਹਿਲੀ ਬੈਠਕ 'ਚ ਅੰਦਾਜ਼ਾ ਲਗਾਇਆ ਸੀ ਕਿ ਇਸ ਸੀਜ਼ਨ ਲਈ ਅਨੁਮਾਨਤ ਫ਼ਸਲ ਹੁਣ 4 ਲੱਖ ਗੰਢਾਂ ਤੋਂ  ਘੱਟ ਹੈ, ਜੋ ਪਿਛਲੇ ਸਾਲ 360 ਲੱਖ ਗੰਢਾਂ ਸਨ।

ਉਨ੍ਹਾਂ ਕਿਹਾ ਕਿ ਕਮੇਟੀ ਦੇ ਮੈਂਬਰਾਂ ਦੀ ਆਉਣ ਵਾਲੇ ਮਹੀਨਿਆਂ 'ਚ ਨਰਮੇ ਦੀ ਆਮਦ 'ਤੇ ਨਜ਼ਰ ਰੱਖਣਗੇ ਅਤੇ ਜੇ ਉਤਪਾਦਨ ਅਨੁਮਾਨਾਂ 'ਚ ਕੋਈ ਵਾਧੇ ਜਾਂ ਕਮੀ ਦੀ ਲੋੜ ਹੋਈ ਤਾਂ ਸੀ.ਏ.ਆਈ. ਦੀ ਰਿਪੋਰਟ ' ਚ ਇਹ ਜਾਹਲ ਕੀਤਾ ਜਾਵੇਗਾ।ਕਪਾਹ ਦੀ ਦਰਾਮਦ: ਭਾਰਤ 'ਚ ਕਪਾਹ ਦੀ ਦਰਾਮਦ ਵੀ ਸੀ.ਏ.ਆਈ.ਨੇ ਉਸੇ ਪੱਧਰ 'ਤੇ ਬਣਾਈ ਰੱਖੀ ਗਈ ਹੈ ਜਿਸ ਤਰ੍ਹਾਂ ਪਿਛਲੇ ਮਹੀਨੇ ਅਨੁਮਾਨ ਲਗਾਇਆ ਗਿਆ ਸੀ। ਇਕ ਗੰਢ 170 ਕਿੱਲੋ 14 ਲੱਖ ਗੰਢਾਂ ਦੀ ਦਰਾਮਦ ਕਰੇਗੀ।30 ਨਵੰਬਰ ਤੱਕ ਲਗਭਗ 2 ਲੱਖ ਗੰਢਾਂ ਰੂੰ ਦੀਆਂ ਭਾਰਤੀ ਬੰਦਰਗਾਹਾਂ 'ਤੇ ਪਹੁੰਚਣ ਦਾ ਅਨੁਮਾਨ ਹੈ ਜਦੋ ਕਿ ਇਸ ਸੀਜ਼ਨ ਦੇ ਬਰਾਮਦ ਅਨੁਮਾਨ ਨੂੰ ਘਟਾ ਕੇ 6 ਲੱਖ ਗੰਢਾਂ ਕਰਕੇ 54 ਲੱਖ ਗੰਢਾਂ ਕਰ ਦਿੱਤਾ ਗਿਆ ਹੈ।ਦੋ ਪਿਛਲੇ ਅਨੁਮਾਨ 'ਚ 60 ਲੱਖ ਗੰਢਾਂ ਬਰਾਮਦ ਹੋਣ ਦੀ ਗੱਲ ਕੀਤੀ ਗਈ ਸੀ।ਪਿਛਲੇ ਸਾਲ ਭਾਰਤ ਤੋਂ ਵੱਖ-ਵੱਖ ਦੇਸ਼ਾਂ ਨੂੰ ਲਗਭਗ  50 ਲੱਖ ਗੰਢਾਂ  ਬਰਾਮਦ ਕੀਤੀਆਂ ਸਨ।

ਸੀ.ਏ.ਆਈ. ਦੇ ਰਾਸ਼ਟਰੀ ਪ੍ਰਧਾਨ ਅਤੁਲ ਭਾਈ ਗਨਤਰਾ ਨੇ ਦੱਸਿਆ ਕਿ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਵਿਚ ਲਗਭਗ 91.57 ਲੱਖ ਗੰਢਾਂ ਦੀ ਨਰਮੇ ਦੀ ਆਮਦ ਹੋਈ। ਉਨ੍ਹਾਂ ਦੱਸਿਆ ਕਿ 30 ਨਵੰਬਰ ਤੱਕ ਸਪਿਨਿੰਗ ਮਿੱਲਾਂ ਕੋਲ ਕਪਾਹ ਦਾ 40 ਲੱਖ ਗੰਢਾਂ ਦਾ ਭੰਡਾਰ ਸੀ।ਜਦੋਂ ਕਿ ਟੈਕਸਟਾਈਲ ਮੰਤਰਾਲਾ ਦੇ ਸੀ.ਸੀ.ਆਈ., ਮਹਾਰਾਸ਼ਟਰ ਫੈਡਰੇਸ਼ਨ, ਐੱਮ.ਐੱਨ.ਸੀ., ਜੀਨਰਜ਼ ਅਤੇ ਐੱਮ.ਸੀ.ਐਕਸ. ਦੇ ਕੋਲ ਲਗਭਗ 91.57 ਲੱਖ ਗੰਢੇ ਦਾ ਭੰਡਾਰ ਹੋਣ ਦਾ ਅਨੁਮਾਨ ਹੈ।ਇਸ ਤਰ੍ਹਾਂ  ਹੀ 30 ਨਵੰਬਰ ਤੱਕ ਕਤਾਈ ਮਿੱਲਾਂ ਅਤੇ ਸਟਾਕਿਸਟਾਂ ਕੋਲ  ਕੁੱਲ ਭੰਡਾਰ 131.57 ਲੱਖ ਗੰਢਾਂ ਹੋਣ ਦਾ ਅਨੁਮਾਨ ਹੈ।


Shyna

Content Editor

Related News