ਪਿੰਡ ਖਾਈ ਨੇੜੇ ਗੁਆਚੀ ਕਾਰ ਝਾੜੀਆਂ ''ਚੋਂ ਬਰਾਮਦ

08/09/2020 11:22:48 AM

ਫਿਰੋਜ਼ਪੁਰ (ਹਰਚਰਨ,ਬਿੱਟੂ): ਬੀਤੀ ਰਾਤ ਪਿੰਡ ਝੋਕ ਹਰੀ ਨੇੜੇ ਤੇਜ਼ ਰਫਤਾਰ ਕਾਰ ਖੇਤਾਂ 'ਚ ਜਾ ਡਿੱਗੀ। ਕਾਰ ਚਲਾਕ ਮੌਕੇ ਤੋ ਫਾਫਰ ਹੋ ਗਏ ਜਦੋਂ ਸਵੇਰੇ ਰਾਹਗੀਰਾਂ ਨੇ ਦੇਖਿਆ ਤਾਂ ਪਿੰਡ ਵਾਸੀਆ ਨੂੰ ਸੂਚਿਤ ਕੀਤਾ ਅਤੇ ਗੱਡੀ 'ਚੋਂ ਆਰ.ਸੀ. ਕੱਢ ਕੇ ਕਾਰ ਮਾਲਕਾਂ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ: ਪੰਡੋਰੀ ਗੋਲਾ ਵਰਗਾ ਇਕ ਹੋਰ ਨਕਲੀ ਸ਼ਰਾਬ ਵਾਲਾ ਗਿਰੋਹ ਬੇਨਕਾਬ, ਮਜੀਠਾ ਤੋਂ ਗ੍ਰਿਫਤਾਰ

PunjabKesari

ਮੌਕੇ ਤੇ ਪਹੁੰਚੇ ਕਾਰ ਮਾਲਕ ਰੋਬਨ ਧਵਨ ਪੁੱਤਰ ਸ਼ੁਭਾਸ ਧਵਨ ਨੇ ਦੱਸਿਆ ਕਿ ਮੈਂ ਮਿਤੀ 7 ਅਗਸਤ ਰਾਤ 10.15  ਵਜੇ ਫਿਰੋਜ਼ਪੁਰ ਤੋਂ ਮਮਦੋਟ ਜਾ ਰਿਹਾ ਸੀ ਤਾਂ ਜਦੋਂ ਮੈਂ ਖਾਈ ਫੇਮੇ ਨੇੜੇ ਢਾਬੇ ਕੋਲ ਪਿਸ਼ਾਬ ਕਰਨ ਲੱਗਾ ਤਾਂ ਪਿੱਛੋਂ ਸਫਿਟ ਕਾਰ ਤੇ ਚਾਰ ਵਿਅਕਤੀ ਸਵਾਰ ਹੋ ਕੇ ਆਏ ਅਤੇ ਮੇਰੀ ਕੰਨਪਟੀ ਦੇ ਰਿਵਾਲਵਰ ਲਾ ਲਿਆ ਅਤੇ ਮੇਰੇ ਕੋਲੋਂ ਦੋਨੋ ਮੋਬਾਇਲ ਖੋਹ ਲਏ ਅਤੇ ਜਾਂਦੇ-ਜਾਂਦੇ ਮੇਰੀ ਆਈ 20 ਕਾਰ ਪੀ.ਬੀ.05 ਡਬਲਯੂ 0461 ਵੀ ਲੈ ਗਏ ਜਿਸ ਦੀ ਮੈਂ ਸੁਚਨਾ ਥਾਣਾ ਸਦਰ ਨੂੰ ਦਿੱਤੀ ਥਾਣਾ ਸਦਰ ਦੀ ਪੁਲਸ ਨੇ ਰਪਟ ਦਰਜ ਕਰਕੇ ਕਾਰ ਦੀ ਭਾਲ ਸ਼ਰੂ ਕੀਤੀ।ਅੱਜ ਪਿੰਡ ਝੋਕ ਹਰੀ ਹਰ ਵਿਖੇ ਮੇਕ ਥਾਣਾ ਸਦਰ ਦੀ ਪੁਲਸ ਮੌਕੇ ਤੇ ਪਹੁੰਚੀ ਅਤੇ ਕਾਰ ਨੂੰ ਕਬਜ਼ੇ ਵਿਚ ਕਰਕੇ ਚੋਰਾਂ ਦੀ ਭਾਲ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ।


Shyna

Content Editor

Related News