ਬੱਸ ਡਰਾਈਵਰ ਅਤੇ ਕੰਡਕਟਰ ਕੋਲੋਂ ਚੂਰਾ ਪੋਸਤ ਅਤੇ 20 ਬੋਤਲਾਂ ਨਾਜਾਇਜ਼ ਸ਼ਰਾਬ ਹੋਈ ਬਰਾਮਦ, ਗ੍ਰਿਫ਼ਤਾਰ

05/03/2022 4:37:12 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ/ਖੁਰਾਣਾ) : ਥਾਣਾ ਬਰੀਵਾਲਾ ਪੁਲਸ ਨੇ 2 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ ਅਤੇ 20 ਬੋਤਲ ਨਜ਼ਾਇਜ਼ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਸ ਪਾਰਟੀ ਸਮੇਤ ਪਿੰਡ ਵੜਿੰਗ ਦੇ ਬੱਸ ਸਟੈਂਡ ’ਤੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਮੁਖਬਰੀ ਤੋਂ ਸੂਚਨਾ ਮਿਲੀ ਕਿ ਜੋ ਬੱਸਾਂ ਚੰਡੀਗੜ ਤੋਂ ਸ੍ਰੀ ਮੁਕਤਸਰ ਸਾਹਿਬ ਅਤੇ ਅਬੋਹਰ ਆਦਿ ਨੂੰ ਜਾਂਦੀਆਂ ਹਨ, ਉਨ੍ਹਾਂ ’ਚ ਉਨ੍ਹਾਂ ਦੇ ਕੰਡਕਟਰ ਅਤੇ ਡਰਾਈਵਰ ਸ਼ਰਾਬ ਚੰਡੀਗੜ ਠੇਕੇ ਤੋਂ ਲੈ ਕੇ ਅਤੇ ਪੋਸਤ ਚੰਡੀਗੜ ਤੋਂ ਲੈ ਕੇ ਆਉਂਦੇ ਹਨ। ਜੇਕਰ ਉਨ੍ਹਾਂ ਬੱਸਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋ ਸਕਦੀ ਹੈ।

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਤੇ ਉਸਦੇ ਪੁੱਤ ਦੀ ਗੁੰਡਾਗਰਦੀ, ਗਰਭਵਤੀ ਔਰਤ ਸਮੇਤ ਕਈਆਂ ਨੂੰ ਕੀਤਾ ਜ਼ਖਮੀ

ਪੁਲਸ ਵੱਲੋਂ ਵੜਿੰਗ ਬੱਸ ਸਟੈਂਡ ਤੋਂ ਥੋੜੀ ਦੂਰੀ ’ਤੇ ਬੱਸਾਂ ਦੀ ਚੈਕਿੰਗ ਕਰਨੀ ਸ਼ੁਰੂ ਕੀਤੀ ਗਈ ਤਾਂ ਚੰਡੀਗੜ ਤੋਂ ਅਬੋਹਰ ਨੂੰ ਜਾ ਰਹੀ ਪਨਬਸ ਨੰਬਰ ਪੀਬੀ 04 ਏਏ 7438 ਨੂੰ ਰੋਕ ਕੇ ਚੈਕਿੰਗ ਕਰਨ ਲੱਗੇ ਤਾਂ ਪਤਾ ਚੱਲਿਆ ਕਿ ਬੱਸ ਆਪਣੇ ਦਿੱਤੇ ਹੋਏ ਤੋਂ ਕੁਝ ਟਾਇਮ ਲੇਟ ਸੀ ਜਿਸ ਕਾਰਨ ਬੱਸ ਦੇ ਕੰਡਕਟਰ ਸਤਪਾਲ ਸਿੰਘ ਅਤੇ ਡਰਾਈਵਰ ਅਵਤਾਰ ਸਿੰਘ ਤੋਂ ਪਤਾ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਰਸਤੇ ਵਿੱਚ ਕਿਸੇ ਜਗ੍ਹਾ ਜਮਾ ਲੱਗਾ ਸੀ, ਜਿਸ ਕਰਕੇ ਬੱਸ ਆਪਣੇ ਦਿੱਤੇ ਟਾਇਮ ਤੋਂ ਕੁਝ ਟਾਇਮ ਲੇਟ ਹੈ। ਜੋ ਬੱਸ ਵਿੱਚ ਕਾਫ਼ੀ ਸਵਾਰੀਆਂ ਸਨ ਜਿਨਾਂ ਨੂੰ ਆਪਣੀ ਆਪਣੀ ਮੰਜ਼ਿਲ ’ਤੇ ਪਹੁੰਚਾਉਣਾ ਵੀ ਜ਼ਰੂਰੀ ਹੈ ਜਿਸ ’ਤੇ ਏ.ਐੱਸ.ਆਈ ਸਵਾਰੀਆਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਾਉਣ ਲਈ ਵੱਖ-ਵੱਖ ਵਹੀਕਲਾਂ ਨੂੰ ਰੋਕ ਕੇ ਸਵਾਰੀਆਂ ਨੂੰ ਚੜਾ ਦਿੱਤਾ ਹੈ। ਇਸਦੇ ਉਪਰੰਤ ਪੁਲਸ ਵੱਲੋਂ ਜਦੋਂ ਬੱਸ ਦੀ ਚੈਕਿੰਗ ਕੀਤੀ ਗਈ ਤਾਂ ਡਰਾਈਵਰ ਅਵਤਾਰ ਸਿੰਘ ਦੀ ਸੀਟ ਅਤੇ ਡਰਾਈਵਰ ਵਾਲੀ ਬਾਰੀ ਦੇ ਵਿਚਕਾਰਲੀ ਜਗਾਂ ’ਤੇ ਇੱਕ ਕਾਲੇ ਰੰਗ ਦਾ ਮੋਮੀ ਲਿਫਾਫ਼ਾ ਮਿਲਿਆ ਜਿਸਨੂੰ ਖੋਲ ਕੇ ਚੈਕ ਕੀਤਾ ਤਾਂ ਉਸ ਵਿੱਚੋਂ 2 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਈ ਅਤੇ ਇਸ ਤੋਂ ਬਾਅਦ ਡਰਾਈਵਰ ਦੀ ਸੀਟ ਦੇ ਬੈਕਸਾਈਡ ਤੋਂ ਪਿੱਠੂ ਬੈਗ ਮਿਲਿਆ ਜਿਸਦੀ ਤਲਾਸ਼ੀ ਕਰਨ ’ਤੇ ਉਸ ਵਿੱਚੋਂ 6 ਬੋਤਲ ਅਤੇ ਬੱਸ ਦੀ ਡਿੱਗੀ ਵਿੱਚੋਂ 14 ਬੋਤਲ ਨਜ਼ਾਇਜ਼ ਸ਼ਰਾਬ ਹੋਈ। ਪੁਲਸ ਨੇ ਬੱਸ ਡਰਾਈਵਰ ਅਵਤਾਰ ਸਿੰਘ ਅਤੇ ਕੰਡਕਟਰ ਸਤਪਾਲ ਸਿੰਘ ਤੋਂ 2 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ ਅਤੇ 20 ਬੋਤਲ ਸ਼ਰਾਬ ਬਰਾਮਦ ਕਰਕੇ ਦੋਵਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗੇਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News