ਬੁਲਟ ਮੋਟਰਸਾਈਕਲਾਂ ਦੇ ਪਟਾਕਿਆਂ ਤੋਂ ਲੋਕ ਦੁਖੀ, ਪੁਲਸ ਇਸ ਵੱਲ ਨਹੀਂ ਦੇ ਰਹੀ ਕੋਈ ਧਿਆਨ

02/26/2021 3:35:01 PM

ਮੰਡੀ ਘੁਬਾਇਆ (ਕੁਲਵੰਤ) - ਮੰਡੀ ਘੁਬਾਇਆ ਦੇ ਨੇੜਲੇ ਪਿੰਡਾ ਦੇ ਕਈ ਸ਼ੈਤਾਨ ਵਿਅਕਤੀਆਂ ਵੱਲੋਂ ਪਿੰਡਾਂ ਦੇ ਬਜ਼ਾਰਾਂ ਦੀਆਂ ਗਲੀਆਂ ’ਚ ਬੁਲਟ ਮੋਟਰਸਾਈਕਲਾਂ ਨਾਲ ਰੋਕ-ਰੋਕ ਕੇ ਪਟਾਕੇ ਮਾਰਦੇ ਦਿਖਾਈ ਦੇਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪੁਲਸ ਦੀ ਲਾਪਰਵਾਹੀ ਹੋਣ ਕਰਕੇ ਕਈ ਵਾਰ ਇਹ ਪਟਾਕੇ ਵੱਡੇ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ। ਇਸ ਦਾ ਖਮਿਆਜਾ ਆਮ ਲੋਕਾ ਨੂੰ ਭੁਗਤਨਾ ਪੈਦਾ ਹੈ। ਅਜਿਹਾ ਹੀ ਮਾਮਲਾ ਅੱਜਕਲ੍ਹ ਰੌਇਲ ਇਨਫੀਲਡ ਮੋਟਰਸਾਈਕਲਾਂ ਨਾਲ਼ ਜੁੜਿਆ ਹੋਇਆ ਹੈ।

ਪੜ੍ਹੋ ਇਹ ਵੀ ਖ਼ਬਰ - 500 ਕਿਲੋਮੀਟਰ ਦੀ ਦੌੜ ਲਾ ਦਿੱਲੀ ਕਿਸਾਨ ਅੰਦੋਲਨ ’ਚ ਸ਼ਾਮਲ ਹੋਵੇਗਾ 'ਕੈਪਟਨ'

ਇਨ੍ਹਾਂ ਬੁਲਟ ਮੋਟਰਸਾਈਕਲਾਂ ਦੇ ਚਾਲਕਾਂ ਵੱਲੋਂ ਸਰਕਾਰੀ ਮਾਪਦੰਡਾਂ ਵਾਲੇ ਲਸੰਸਰ ਲਾਹ ਕੇ ਵੱਡੇ ਲਸੰਸਰ ਲਗਾ ਲਏ ਜਾਂਦੇ ਹਨ ਤੇ ਉਹ ਸ਼ਰੇਆਮ ਬਾਜ਼ਾਰਾਂ ਤੇ ਪਿੰਡਾਂ ਦੀਆਂ ਗਲੀਆਂ ’ਚ ਰੋਕ-ਰੋਕ ਕੇ ਪਟਾਕੇ ਮਾਰਦੇ ਦਿਖਾਈ ਦਿੰਦੇ ਹਨ। ਇਨ੍ਹਾਂ ਕਾਰਨ ਸੜਕਾਂ ’ਤੇ ਆਉਂਦੀਆਂ-ਜਾਂਦੀਆਂ ਸਵਾਰੀਆਂ ਅਤੇ ਕਈ ਰਾਹਗੀਰ ਹਾਰਟ ਅਟੈਕ ਦੇ ਮਰੀਜਾਂ ਨੂੰ ਖ਼ਾਸ ਕਰਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ -  ਅੰਨ੍ਹੇ ਕਤਲ ਦੀ ਗੁੱਥੀ ਸੁਲਝੀ: ਪ੍ਰੇਮਿਕਾ ਦੇ ਪਿਓ ਨੇ ਨੌਜਵਾਨ ਨੂੰ ਕਰੰਟ ਲਗਾ ਬਿਆਸ 'ਚ ਸੁੱਟੀ ਸੀ ਲਾਸ਼

ਇਸ ਤੋਂ ਇਲਾਵਾ ਗਲੀਆਂ ਦੇ ਨਾਲ਼ ਵਸਦੇ ਘਰਾਂ ਦੇ ਵਸਨੀਕਾਂ ਨੂੰ ਵੀ ਕਈ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਿਅਕਤੀਆਂ ਨੇ ਆਪਣੇ ਮੋਟਰਸਾਈਕਲਾਂ ’ਤੇ ਵੱਡੇ ਅਤੇ ਡਬਲ ਹਾਰਨ ਲਗਾਏ ਹੋਏ ਹਨ। ਇਹ ਲੋਕ ਜਦੋਂ ਆਪਣੇ ਤੋਂ ਅਗਲੇ ਵਾਹਨ ਨੂੰ ਕਰਾਸ ਕਰਦੇ ਹਨ ਤਾਂ ਇਕਦਮ ਵੱਡੇ ਹਾਰਨ ਵਜਾ ਦਿੰਦੇ ਹਨ, ਜਿਸ ਕਾਰਨ ਵਾਹਨ ਚਾਲਕ ਇਕਦਮ ਘਬਰਾ ਜਾਂਦਾ ਹੈ। ਇਸ ਕਰਕੇ ਸੜਕੀ ਹਾਸਦੇ ’ਚ ਲਗਾਤਾਰ ਵਾਧਾ ਹੋ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਵਿਦੇਸ਼ ਜਾਣ ਦਾ ਸੁਫ਼ਨਾ ਪੂਰਾ ਨਾ ਹੋਣ ’ਤੇ ਦੋਸਤ ਨਾਲ ਮਿਲ ਕੀਤਾ ਸੀ ਬਜ਼ੁਰਗ ਦਾ ਕਤਲ

ਪੁਲਸ ਮਹਿਕਮੇ ਵਲੋ ਮੰਡੀ ਘੁਬਾਇਆ ਦੇ ਨੇੜਲੇ ਕਈ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ। ਅੱਜ ਤੱਕ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਾਰਨ ਵਾਲੇ ਜਾਂ ਵੱਡੇ ਹਾਰਨ ਲੱਗੇ ਚਾਲਕਾਂ ਦੀ ਕੋਈ ਪੁਛ ਪੜਤਾਲ ਨਹੀ ਕੀਤੀ ਜਾ ਰਹੀ, ਜਿਸ ਕਰਕੇ ਇਨ੍ਹਾਂ ਦਾ ਰੁਝਾਣ ਵੱਧਦਾ ਜਾ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਵਿਅਕਤੀਆਂ ’ਤੇ ਸਖ਼ਤੀ ਵਰਤੀ ਜਾਵੇ ਤੇ ਸਰਕਾਰੀ ਮਾਪਦੰਡਾਂ ਤੋਂ ਵੱਡੇ ਹਾਰਨ ਜਾਂ ਲਸੰਸਰ ਲਗਾਉਣ ਵਾਲੇ ਵਿਅਕਤੀਆਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਇਨ੍ਹਾਂ ਹਾਦਸਿਆਂ ਤੋਂ ਬਚਾਇਆ ਜਾ ਸਕੇ।

ਪੜ੍ਹੋ ਇਹ ਵੀ ਖ਼ਬਰ - ਸਿੰਘੂ ਬਾਰਡਰ ਤੋਂ ਲੱਭਿਆ ਰਿਟਾਇਰਡ ਲੈਫਟੀਨੈਂਟ ਕਰਨਲ ਦਾ ਲਾਪਤਾ ਪੁੱਤ, ਕੈਪਟਨ ਨੇ ਦਿੱਤੇ ਸੀ ਭਾਲ ਕਰਨ ਦੇ ਸੰਦੇਸ਼


rajwinder kaur

Content Editor

Related News