ਡੀ.ਸੀ. ਤੇ ਐੱਸ.ਐੱਸ.ਪੀ ਨੇ ਚਾਂਦਪੁਰਾ ਬੰਨ੍ਹ ਦਾ ਲਿਆ ਜਾਇਜ਼ਾ

08/22/2019 1:07:04 PM

ਬੁਢਲਾਡਾ (ਮਨਜੀਤ) : ਵਿਧਾਨ ਸਭਾ ਹਲਕਾ ਬੁਢਲਾਡਾ ਵਿਚੋਂ ਦੀ ਲੰਘਦੇ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਅਤੇ ਐੱਸ.ਐੱਸ.ਪੀ ਡਾ: ਨਰਿੰਦਰ ਭਾਰਗਵ ਨੇ ਆਪਣੀ ਟੀਮ ਸਮੇਤ ਚਾਂਦਪੁਰਾ ਬੰਨ੍ਹ ਦਾ ਜਾਇਜ਼ਾ ਲਿਆ। ਉਨ੍ਹਾਂ ਜ਼ਿਲੇ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਘੱਗਰ ਦਰਿਆ ਨੇੜੇ ਵੱਸਦੇ ਪਿੰਡਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਪਰ ਉਹ ਫਿਰ ਵੀ ਜਿੰਨਾਂ ਚਿਰ ਪਾਣੀ ਘੱਗਰ ਵਿਚ ਪਿੱਛੋਂ ਆ ਰਿਹਾ ਹੈ, ਓਨਾ ਚਿਰ ਚੌਕਸ ਰਹਿਣ।

ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਪਏ ਭਾਰੀ ਮੀਂਹ ਤੋਂ ਬਾਅਦ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਕਈ ਜ਼ਿਲਿਆਂ ਦੇ ਪਿੰਡ ਹੜ੍ਹਾਂ ਦੀ ਮਾਰ ਹੇਠ ਵੀ ਆ ਚੁੱਕੇ ਹਨ। ਜਿਲਾ ਪ੍ਰਸ਼ਾਸ਼ਨ ਮਾਨਸਾ ਵੱਲੋਂ ਕਿਸ਼ਤੀਆਂ ਅਤੇ ਐੱਨ.ਡੀ.ਆਰ.ਐੱਫ ਫੋਰਸ ਦੇ ਯੋਗ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਐੱਸ.ਡੀ.ਐੱਮ ਬੁਢਲਾਡਾ ਆਦਿਤਿਯਾ ਡੇਚਲਵਾਲ ਡੀ.ਐੱਸ.ਪੀ ਸਰਬਜੀਤ ਸਿੰਘ, ਕੁਲਰੀਆਂ ਚੋਂਕੀ ਦੇ ਇੰਚਾਰਜ ਅਵਤਾਰ ਸਿੰਘ ਵੀ ਮੌਜੂਦ ਸਨ।

cherry

This news is Content Editor cherry