ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਕਰਵਾਈ ਗਈ ਤਿੰਨ ਰੋਜਾ ਅਥਲੈਟਿਕਮੀਟ

10/09/2019 5:03:35 PM

ਬੁਢਲਾਡਾ (ਮਨਜੀਤ) - ਸਰਦ ਰੁੱਤ ਸਕੂਲਾਂ ਦੀਆਂ ਤਿੰਨ ਰੋਜਾ ਅਥਲੈਟਿਕਮੀਟ ਸਥਾਨਕ ਸ਼ਹਿਰ ਦੇ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਬੁਢਲਾਡਾ ਜੋਨ ਦੇ ਇੰਚਾਰਜ ਪ੍ਰਿੰਸੀਪਲ ਮੁਕੇਸ਼ ਕੁਮਾਰ ਦੀ ਅਗਵਾਈ 'ਚ ਸ਼ੁਰੂ ਹੋਈ, ਜਿਸ ਦੇ ਦੂਜੇ ਦਿਨ ਜ਼ਬਰਦਸਤ ਖੇਡ ਮੁਕਾਬਲੇ ਕਰਵਾਏ ਗਏ। ਜਾਣਕਾਰੀ ਦਿੰਦਿਆਂ ਸਹਾਇਕ ਜੋਨ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਅੰਡਰ-19 (ਲੜਕੇ) 1500 ਮੀ: ਰੇਸ 'ਚ ਫਸਟ ਹਰਪ੍ਰੀਤ ਸਿੰਘ ਭਾਦੜਾ, ਸੈਕਿੰਡ ਗੁਰਮੀਤ ਸਿੰਘ ਬਰ੍ਹੇਂ, 5000ਮੀ: ਵਾਕ ਫਸਟ ਸੁਖਪ੍ਰੀਤ ਸਿੰਘ ਬਰ੍ਹੇਂ, ਸੈਕਿੰਡ ਰਾਜਿੰਦਰ ਸਿੰਘ ਬਰ੍ਹੇਂ, 800ਮੀ: ਫਸਟ ਗੁਰਵਿੰਦਰ ਸਿੰਘ ਬਰ੍ਹੇਂ, ਸੈਕਿੰਡ ਅਕਾਸ਼ਦੀਪ ਸਿੰਘ ਮੱਲ ਸਿੰਘ ਵਾਲਾ, 200ਮੀ: ਫਸਟ ਰਣਜੀਤ ਸਿੰਘ ਬੱਛੌਆਣਾ, ਸੈਕਿੰਡ ਵਿਕਰਮਜੀਤ ਸਿੰਘ, ਸ਼ਾਟਪੁੱਟ 'ਚ ਫਸਟ ਜਸਵਿੰਦਰ ਸਿੰਘ ਭਾਦੜਾ, ਸੈਕਿੰਡ ਰਵਲੀਨ ਸਿੰਘ ਨੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਅੰਡਰ-17 (ਲੜਕੇ) 1500ਮੀ: ਰੇਸ 'ਚ ਫਸਟ ਵੇਦ ਪ੍ਰਕਾਸ਼, ਸੈਕਿੰਡ ਅਮਨਦੀਪ ਸਿੰਘ, 800ਮੀ: ਫਸਟ ਸਤਨਾਮ ਸਿੰਘ ਬਰ੍ਹੇਂ, ਸੈਕਿੰਡ ਲਵਪ੍ਰੀਤ ਸਿੰਘ ਮੰਢਾਲੀ, ਸ਼ਾਟ ਪੁੱਟ 'ਚ ਫਸਟ ਕੀਰਤ ਸਿੰਘ, ਸੈਕਿੰਡ ਗੁਰਸੇਵਕ ਸਿੰਘ ਦੋਦੜਾ, ਉੱਚੀ ਛਾਲ ਫਸਟ ਸ਼ਰਨਦੀਪ ਸਿੰਘ ਮੱਲ ਸਿੰਘ ਵਾਲਾ ਨੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ।

ਅੰਡਰ-14(ਲੜਕੇ) 600ਮੀ: ਹਰਨੂਰ ਸਿੰਘ, ਸੈਕਿੰਡ ਵਰਿੰਦਰਪ੍ਰਤਾਪ ਸਿੰਘ, ਲੰਬੀ ਛਾਲ ਫਸਟ ਮਨਪ੍ਰੀਤ ਸਿੰਘ ਅਹਿਮਦਪੁਰ, ਸੈਕਿੰਡ ਅਨਮੋਲਪ੍ਰੀਤ ਸਿੰਘ ਦਰੀਆਪੁਰ ਨੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਇਸ ਮੌਕੇ ਜੋਨ ਸਕੱਤਰ ਸੁਰੇਸ਼ ਕੁਮਾਰ ਪ੍ਰਿੰਸੀਪਲ ਸ.ਸ ਸਮਾਰਟ ਸਕੂਲ ਬੋਹਾ, ਗੁਰਦੀਪ ਸਿੰਘ ਡੀ.ਪੀ.ਈ ਸਹਾਇਕ ਜੋਨ ਸਕੱਤਰ, ਜਗਤਾਰ ਸਿੰਘ ਭਾਦੜਾ, ਲੈਕਚਰਾਰ ਮੱਖਣ ਸਿੰਘ ਬੱਛੌਆਣਾ, ਰਾਜਪਾਲ ਸਿੰਘ ਪੀ.ਟੀ.ਈ ਕਲੀਪੁਰ,ਰਵਿੰਦਰ ਕੁਮਾਰ, ਦਨਵਿੰਦਰ ਸਿੰਘ, ਗੁਰਜੰਟ ਸਿੰਘ, ਅਮਨਦੀਪ ਸ਼ਰਮਾ, ਗੁਰਦੀਪ ਸਿੰਘ ਪੀ.ਟੀ.ਈ, ਮਲਕੀਤ ਕੌਰ, ਕਮਲਜੀਤ ਕੌਰ, ਬਲਵੀਰ ਕੌਰ, ਭੂਸ਼ਨ ਕੁਮਾਰ, ਪ੍ਰਭਜੋਤ ਕੌਰ, ਜਸਵੀਰ ਕੌਰ, ਮਨਦੀਪ ਕੌਰ, ਰਾਣੀ ਕੌਰ ਆਦਿ ਸਪੋਰਟਸ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।


rajwinder kaur

Content Editor

Related News