ਹਲਕੇ ਦਾ ਵਿਕਾਸ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕੀਤਾ ਜਾਵੇਗਾ: ਬੀਬੀ ਭੱਟੀ

02/22/2020 6:24:53 PM

ਬੁਢਲਾਡਾ (ਮਨਜੀਤ)— ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਨੇ ਹਲਕੇ ਦੇ ਸਰਬ ਪੱਖੀ ਵਿਕਾਸ ਲਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਆਪੋ-ਆਪਣੀਆਂ ਮੰਗਾਂ ਦੇ ਪੱਤਰ ਬੀਬੀ ਭੱਟੀ ਨੂੰ ਸੋਂਪੇ। ਇਸ ਮੌਕੇ ਬੀਬੀ ਭੱਟੀ ਨੇ ਗੱਲਬਾਤ ਕਰਦੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਉਨ੍ਹਾਂ ਨੂੰ ਜੋ ਵੀ ਮੰਗ ਪੱਤਰ ਦਿੱਤੇ ਗਏ ਹਨ, ਉਹ ਜਲਦੀ ਹੀ ਸਰਕਾਰ ਨੂੰ ਭੇਜ ਗ੍ਰਾਂਟਾਂ ਲਿਆਉਣ ਲਈ ਯਤਨ ਕਰਨਗੇ।

ਉਨ੍ਹਾਂ ਦੱਸਿਆ ਕਿ ਹਲਕਾ ਬੁਢਲਾਡਾ ਦੇ ਸਰਬ-ਪੱਖੀ ਵਿਕਾਸ ਲਈ 25 ਕਰੋੜ ਰੁਪਏ ਦੀ ਮੰਗ ਭੇਜੀ ਗਈ ਹੈ, ਜੋ ਜਲਦੀ ਹੀ ਮਨਜੂਰ ਹੋ ਜਾਵੇਗੀ। ਉਨ੍ਹਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਗ੍ਰਾਂਟਾ ਨੂੰ ਤਨਦੇਹੀ ਅਤੇ ਈਮਾਨਦਾਰੀ ਨਾਲ ਖਰਚ ਕਰਨ ਕਿਉਂਕਿ ਸਰਕਾਰੀ ਖਜਾਨੇ 'ਚੋਂ ਆਇਆ ਪੈਸਾ ਲੋਕ ਦੇ ਖੁਨ ਪਸੀਨੇ ਦੀ ਕਮਾਈ ਦਾ ਟੈਕਸ ਹੈ ਜੋ ਕਿ ਲੋਕਾਂ ਦੀ ਸਹੂਲਤ ਲਈ ਸਰਕਾਰ ਖਰਚ ਕਰੇਗੀ।

ਇਸ ਲਈ ਉਨ੍ਹਾਂ ਨੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਪਹਿਲ ਦੇ ਆਧਾਰ 'ਤੇ ਹੋਣ ਵਾਲੇ ਪਿੰਡ ਦੇ ਕੰਮ ਕਰਨ। ਇਸ ਮੌਕੇ ਸੁਖਦੇਵ ਸਿੰਘ ਭੱਟੀ (ਰਿਟਾ: ਆਈ. ਪੀ. ਐੱਸ ਅਧਿਕਾਰੀ), ਪ੍ਰਵੇਸ਼ ਕੁਮਾਰ ਹੈਪੀ ਮਲਹੋਤਰਾ, ਬਲਾਕ ਕਾਂਗਰਸ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ, ਪੰਚਾਇਤ ਯੁਨੀਅਨ ਬਲਾਕ ਬੁਢਲਾਡਾ ਦੇ ਸਰਪ੍ਰਸਤ ਸਰਪੰਚ ਮਹਿੰਦਰ ਸਿੰਘ ਗੁੜੱਦੀ, ਧੀਰਾ ਸਿੰਘ ਬੀਰੋਕੇ, ਦਵਿੰਦਰ ਸਿੰਘ ਰਿਓਂਦ, ਸਰਪੰਚ ਗੁਰਜੰਟ ਸਿੰਘ ਅਹਿਮਦਪੁਰ, ਗੁਰਪਰਨ ਸਿੰਘ ਰੱਲੀ, ਸੁਖਬੀਰ ਸਿੰਘ ਬਾਬਾ, ਦਰਬਾਰਾ ਸਿੰਘ ਮੰਢਾਲੀ, ਸੰਮਤੀ ਮੈਂਬਰ ਬਲਵੰਤ ਸਿੰਘ ਮੰਢਾਲੀ, ਸ਼ਿੰਦਰ ਕੌਰ ਬੱਛੌਆਣਾ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਵੀ ਮੌਜੂਦ ਸਨ।

shivani attri

This news is Content Editor shivani attri