ਯੂਥ ਕਾਂਗਰਸ ਬਲਾਕ ਬੁਢਲਾਡਾ ਨੇ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਨ ਮਨਾਇਆ

01/12/2020 3:38:21 PM

ਬੁਢਲਾਡਾ (ਮਨਜੀਤ) : ਯੂਥ ਕਾਂਗਰਸ ਬਲਾਕ ਬੁਢਲਾਡਾ ਵੱਲੋਂ ਪਿੰਡ ਦੋਦੜਾ ਵਿਖੇ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਇਕ ਸਮਾਗਮ ਦਾ ਵੀ ਆਯੋਜਨ ਕੀਤਾ ਗਿਆ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ।

ਸੰਬੋਧਨ ਕਰਦਿਆਂ ਯੂਥ ਕਾਂਗਰਸ ਪੰਜਾਬ ਦੇ ਸਕੱਤਰ ਸੰਯੋਗਪ੍ਰੀਤ ਸਿੰਘ ਡੈਵੀ, ਯੂਥ ਕਾਂਗਰਸ ਜ਼ਿਲਾ ਮਾਨਸਾ ਦੇ ਮੀਤ ਪ੍ਰਧਾਨ ਸੁਲੱਖਣ ਸਿੰਘ, ਕੁਲਦੀਪ ਸਿੰਘ ਹਲਕਾ ਪ੍ਰਧਾਨ ਬੁਢਲਾਡਾ ਆਦਿ ਆਗੂਆਂ ਨੇ ਕਿਹਾ ਕਿ ਨੌਜਵਾਨ ਜੇਕਰ ਨਸ਼ਿਆਂ ਨੂੰ ਤਿਆਗ ਕੇ ਇਕ ਵਧੀਆ ਨਾਗਰਿਕ ਬਣਨ ਵੱਲ ਪਹਿਲ ਕਦਮੀ ਕਰਦੇ ਹਨ ਤਾਂ ਇਹ ਸਵਾਮੀ ਵਿਵੇਕਾਨੰਦ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਨੌਜਵਾਨਾਂ ਨੂੰ ਭਰੂਣ ਹੱਤਿਆ, ਦਾਜ ਆਦਿ ਬੁਰਾਈਆਂ ਖਿਲਾਫ ਵੀ ਆਵਾਜ਼ ਚੁੱਕਣ ਦੀ ਅਪੀਲ ਕੀਤੀ। ਇਸ ਮੌਕੇ ਗੁਲਾਬ ਸਿੰਘ ਵਾਈਸ ਪ੍ਰਧਾਨ ਹਲਕਾ ਮਾਨਸਾ, ਗੋਲੂ ਭੀਖੀ, ਗੁਰਦੀਪ ਸਿੰਘ ਖੀਵਾ ਆਦਿ ਮੌਜੂਦ ਸਨ।


cherry

Content Editor

Related News