ਹਲਕਾ ਬੁਢਲਾਡਾ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ 400 ਕੁਇੰਟਲ ਕਣਕ ਰਵਾਨਾ

05/24/2020 11:50:15 AM

ਬੁਢਲਾਡਾ (ਮਨਜੀਤ): ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀਆਂ ਹਦਾਇਤਾਂ ਤੇ ਗੁਰੂ ਘਰ ਦੀ ਸੇਵਾ ਲਈ ਹਲਕਾ ਬੁਢਲਾਡਾ ਦੇ ਇੰਚਾਰਜ ਡਾ: ਨਿਸ਼ਾਨ ਸਿੰਘ ਨੇ ਹਲਕੇ ਦੇ ਪਿੰਡਾਂ 'ਚੋਂ 400 ਕੁਇੰਟਲ ਕਣਕ ਇੱਕਠੀ ਕਰਕੇ ਅੱਜ ਜੀਰੀ ਯਾਰਡ ਬੁਢਲਾਡਾ 'ਚੋਂ ਟਰੈਕਟਰ-ਟਰਾਲੀਆਂ ਨੂੰ ਖੁਦ ਟਰੈਕਟਰ ਚਲਾ ਕੇ ਰਵਾਨਾ ਕੀਤਾ ਜੋ ਕਿ ਤਖਤ ਦਮਦਮਾ ਸਾਹਿਬ ਤਲਵੰਡੀ ਸਾਹਬੋ ਪਹੁੰਚੇਗੀ, ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਲਈ ਜਾਵੇਗੀ। ਡਾ: ਨਿਸ਼ਾਨ ਸਿੰਘ ਨੇ ਕਿਹਾ ਕਿ ਸ਼੍ਰੌਮਣੀ ਅਕਾਲੀ ਦੇ ਵਰਕਰਾਂ ਅਤੇ ਆਗੂਆਂ ਵਲੋਂ ਕਣਕ ਇਕੱਠੀ ਕਰਕੇ ਲੰਗਰ ਸੇਵਾ 'ਚ ਸਹਿਯੋਗ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਸੇਵਾ ਲਈ ਹਰ ਵਿਅਕਤੀ ਤਤਪਰ ਹੈ ਅਤੇ ਇਸ ਸੇਵਾ ਦਾ ਮੌਕਾ ਭਾਗਾਂ ਵਾਲਿਆਂ ਨੂੰ ਮਿਲਦਾ ਹੈ। ਇਸ ਲਈ ਵੱਧ ਤੋਂ ਵੱਧ ਆਪਣੀ ਕਮਾਈ 'ਚੋਂ ਦਸਵੰਧ ਕੱਢ ਕੇ ਗੁਰੂ ਸਾਹਿਬ ਦੇ ਲੰਗਰਾਂ 'ਚ ਪਾਉਣ ਲਈ ਅਪੀਲ ਕੀਤੀ। ਇਸ ਮੌਕੇ ਜਥੇਦਾਰ ਸੁਖਦੇਵ ਸਿੰਘ ਦਿਆਲਪੁਰਾ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ, ਜਥੇਦਾਰ ਅਮਰਜੀਤ ਸਿੰਘ ਕੁਲਾਣਾ, ਬਲਵਾਨ ਸਿੰਘ ਗੋਬਿੰਦਪੁਰਾ, ਜਥੇਦਾਰ ਅਜੈਬ ਸਿੰਘ ਖੂਡਾਲ, ਮਹਿੰਦਰ ਸਿੰਘ ਮੜੀਆਂ, ਚੇਅਰਮੈਨ ਬੱਲਮ ਸਿੰਘ ਕਲੀਪੁਰ, ਰਾਜਿੰਦਰ ਬਿੱਟੂ ਚੌਧਰੀ, ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ, ਕਾਲਾ ਕੁਲਰੀਆਂ, ਚੇਅਰਮੈਨ ਸ਼ਮਸ਼ੇਰ ਸਿੰਘ ਗੁੜੱਦੀ, ਜੋਗਾ ਸਿੰਘ ਬੋਹਾ, ਰਾਜਿੰਦਰ ਸਿੰਘ ਝੰਡਾ, ਦਰਸ਼ਨ ਸਿੰਘ ਰੱਲੀ, ਸੁਭਾਸ਼ ਵਰਮਾ, ਸਮਾਜ ਸੇਵੀ ਕਰਮਜੀਤ ਮਾਘੀ, ਬਿੱਟੂ ਵਰਮਾ, ਨੱਥਾ ਸਿੰਘ ਸੰਦਲੀ, ਗੁਰਜੀਤ ਲਾਲੂ, ਬਲਵੀਰ ਬੀਰੋਕੇ, ਪ੍ਰਸ਼ੋਤਮ ਬਾਬਾ ਉੱਡਤ, ਜਮੁਨਾ ਆਂਡਿਆਵਾਲੀ,  ਠੇਕੇਦਾਰ ਗੁਰਪਾਲ ਸਿੰਘ, ਬੀਬੀ ਬਲਵੀਰ ਕੌਰ, ਪ੍ਰਧਾਨ ਬਲਵਿੰਦਰ ਸਿੰਘ ਕਾਕਾ ਕੋਚ, ਅਜੈ ਕੁਮਾਰ ਟਿੰਕੂ, ਪਟਵਾਰੀ ਬਲਵਿੰਦਰ ਸਿੰਘ, ਬੰਟੂ ਕਣਕਵਾਲੀਆ, ਸ਼੍ਰੌਮਣੀ ਕਮੇਟੀ ਮੈਂਬਰ ਹਲਕਾ ਬੁਢਲਾਡਾ ਜਸਵੀਰ ਕੌਰ ਦਾਤੇਵਾਸ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Shyna

Content Editor

Related News