ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਤਿੰਨ ਵਿਅਕਤੀ ਗ੍ਰਿਫਤਾਰ

02/22/2020 5:37:58 PM

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ 'ਚ ਲੁੱਟ-ਖੋਹ ਦੀਆ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਇਕ ਨਾਬਾਲਗ ਸਮੇਤ ਤਿੰਨ ਨੂੰ ਅੱਧੀ ਦਰਜਨ ਦੇ ਕਰੀਬ ਮੋਬਾਇਲਾਂ ਸਮੇਤ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ.ਐੱਚ.ਓ. ਸਿਟੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ 10 ਫਰਵਰੀ ਨੂੰ ਧੋਬੀਆਂ ਵਾਲੀ ਗਲੀ 'ਚੋਂ ਰਮੇਸ਼ ਚੰਦ ਗੋਇਲ ਦੇ ਹੱਥ ਵਿਚੋਂ ਮੋਬਾਇਲ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤਫਤੀਸ਼ ਕਰ ਰਹੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਜਦੋਂ ਫੁਹਾਰਾ ਚੌਕ ਦੇ ਨਜ਼ਦੀਕ ਜਾ ਰਹੇ ਸਨ ਤਾਂ ਤਿੰਨ ਸ਼ੱਕੀ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਅੱਧੀ ਦਰਜ ਦੇ ਕਰੀਬ ਮੋਬਾਇਲ ਜਿਸ 'ਚ ਪੀੜਤ ਰਮੇਸ਼ ਕੁਮਾਰ ਦਾ ਮੋਬਾਇਲ ਵੀ ਮੌਜੂਦ ਸੀ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨਾਂ ਦੀ ਪਛਾਣ ਹਰਪ੍ਰੀਤ ਸਿੰਘ, ਦੀਪ, ਪੁਨੀਤ ਮਾਲੀ ਅਤੇ ਨਾਬਾਲਗ ਹੈਰੀ ਵਜੋਂ ਹੋਈ। ਉਕਤ ਨੌਜਵਾਨਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਬਰਾਮਦ ਕੀਤੇ ਗਏ ਮੋਬਾਇਲਾਂ 'ਚੋਂ ਦੋ ਮੋਬਾਇਲ ਰੇਲਵੇ ਸ਼ਟੇਸ਼ਨ ਅਤੇ ਡਾ. ਕਸ਼ਮੀਰ ਸਿੰਘ ਦੇ ਹਸਪਤਾਲ ਕੋਲੋ ਖੋਹੇ ਹਨ। ਐੱਸ. ਐੱਚ. ਓ. ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਤੇ ਕਈ ਅਹਿਮ ਖੁਲਾਸੇ ਸਾਹਮਣੇ ਆ ਸਕਦੇ ਹਨ।

ਵਰਣਨਯੋਗ ਹੈ ਕਿ ਸ਼ਹਿਰ 'ਚ ਪਿਛਲੇ ਲੰਮੇ ਸਮੇਂ ਤੋਂ ਮੋਬਾਇਲ ਖੋਹਣ ਦੀਆਂ ਵਾਰਦਾਤਾਂ ਕਾਰਨ ਲੋਕਾਂ 'ਚ ਭਾਰੀ ਸਹਿਮ ਪਾਇਆ ਜਾ ਰਿਹਾ ਪਰ ਪੁਲਸ ਨੇ ਓਪਰੋਕਤ ਨੌਜਵਾਨਾਂ ਨੂੰ ਕਾਬੂ ਕਰਕੇ ਲੋਕਾਂ ਨੂੰੰ ਇੱਕ ਵੱਡੀ ਰਾਹਤ ਦਿੱਤੀ ਹੈ। ਸ੍ਰੀ ਲੋਕ ਕਲਿਆਣ ਸੇਵਾ ਸੰਮਤੀ ਦੇ ਰਾਜ ਕੁਮਾਰ ਬੀਰੋਕੇ ਕਲਾ, ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਕੇਸ਼ੋ ਰਾਮ ਗੋਇਲ, ਪ੍ਰੇਮ ਸਿੰਘ ਦੋਦੜਾ, ਵਪਾਰ ਮੰਡਲ ਦੇ ਆਗੂ ਗੁਰਿੰਦਰ ਮੋਹਨ, ਕੋਸਲਰ ਵਿਵੇਕ ਜਲਾਨ, ਕੋਸਲਰ ਸੁਖਵਿੰਦਰ ਕੋਰ ਸੁੱਖੀ ਆਦਿ ਨੇ ਪੁਲਸ ਦੇ ਇਸ ਕੰਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਜਿੱਥੇ ਮਾਨਸਾ ਜ਼ਿਲੇ ਨੂੰ ਨਸ਼ਾ ਮੁਕਤ ਬਣਾਉਣ ਲਈ ਐੱਸ.ਐੱਸ. ਨਰਿੰੰਦਰ ਭਾਰਗਵ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਉੱਥੇ ਜੁਰਮ ਕਰਨ ਵਾਲੇ ਲੋਕਾਂ ਨੂੰ ਨੱਥ ਪਾ ਕੇ ਸੁਰੱਖਿਅਤ ਮਾਹੌਲ ਦੇ ਕੇ ਲੋਕਾਂ ਨੂੰ ਆਮ ਜੀਵਨ ਜਿਉਣ ਲਈ ਰਾਹਤ ਦਿੱਤੀ ਹੈ।


Baljeet Kaur

Content Editor

Related News