ਪੰਚਾਇਤੀ ਚੋਣਾਂ ਦੇ ਮੱਦੇਨਜ਼ਰ 16 ਪਿੰਡਾਂ ਦੀ ਮੀਟਿੰਗ ਆਯੋਜਿਤ

07/18/2018 3:52:41 PM

ਬੁਢਲਾਡਾ (ਮਨਜੀਤ) : ਆਉਣ ਵਾਲੀਆਂ ਸਰਪੰਚੀ, ਪੰਚੀ, ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਜਿਸ ਦੀ ਕੜੀ ਤਹਿਤ ਮੰਗਲਵਾਰ ਪਿੰਡ ਦੋਦੜਾ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਭਰਵੀਂ ਮੀਟਿੰਗ ਸੀਨੀਅਰ ਕਾਂਗਰਸੀ ਆਗੂ ਰਣਜੀਤ ਸਿੰਘ ਦੋਦੜਾ ਦੇ ਗ੍ਰਹਿ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਭੱਟੀ ਦੀ ਅਗਵਾਈ ਹੋਈ। 
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਭੱਟੀ ਨੇ ਕਿਹਾ ਕਿ ਪੰਚਾਇਤੀ ਚੋਣਾਂ 'ਚ ਸਾਫ-ਸੁਥਰੇ ਅਕਸ ਵਾਲੇ ਪਾਰਟੀ ਦੇ ਵਫਾਦਾਰ ਵਰਕਰਾਂ ਨੂੰ ਚੋਣ ਮੈਦਾਨ 'ਚ ਉਤਾਰਿਆਂ ਜਾਵੇਗਾ ਤੇ ਪਾਰਟੀ ਦੇ ਵਰਕਰ ਹੁਣ ਤੋਂ ਹੀ ਪਿੰਡਾਂ 'ਚ ਧੜੇਬੰਦੀ ਖਤਮ ਕਰਕੇ ਇਕ ਮੰਚ 'ਤੇ ਇਕੱਠੇ ਹੋ ਕੇ ਪੰਚਾਇਤੀ ਚੋਣਾਂ 'ਤੇ ਹੂੰਝਾਂ ਫੇਰ ਜਿੱਤ ਪ੍ਰਾਪਤ ਕਰਨ ਲਈ ਕਮਰ ਕਸ ਲੈਣ। ਉਨ੍ਹਾਂ ਕਿਹਾ ਕਿ ਸਰਬਸੰਮਤੀ ਕਰਕੇ ਕਾਂਗਰਸੀ ਸਰਪੰਚ ਬਣਾਏ ਜਾਣ ਤਾਂ ਰਿ ਸਰਕਾਰ ਤੋਂ ਫੰਡ ਲਿਆ ਕੇ ਪਿੰਡਾਂ ਦਾ ਚਹੁੰ ਪੱਖੀ ਵਿਕਾਸ ਕਰਵਾਇਆ ਜਾਵੇ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਣਜੀਤ ਸਿੰਘ ਦੋਦੜਾ ਤੇ ਜ਼ਿਲਾ ਜਨਰਲ ਸਕੱਤਰ ਕੇ.ਸੀ. ਬਾਵਾ ਨੇ ਵਿਸ਼ਵਾਸ ਦਿਵਾਇਆ ਕਿ ਆਉਂਦੇ 10 ਦਿਨਾਂ 'ਚ 16 ਪਿੰਡਾਂ 'ਚ 5 ਤੋਂ 7 ਮੈਂਬਰੀਆਂ ਕਾਂਗਰਸੀ ਆਗੂਆਂ ਦੀਆਂ ਕਮੇਟੀਆਂ ਬਣਾ ਕੇ ਅਤੇ ਟਕਸਾਲੀ ਵਰਕਰਾਂ ਦੀ ਲਿਸਟ ਤਿਆਰ ਕਰਕੇ ਹਲਕਾ ਸੇਵਾਦਾਰ ਬੀਬੀ ਰਣਜੀਤ ਕੌਰ ਭੱਟੀ ਨੂੰ ਸੌਂਪੀ ਜਾਵੇਗੀ ਤਾਂ ਕਿ ਪਰਾਟੀ ਦੇ ਵਰਕਰਾਂ 'ਚ ਬਿਹਤਰ ਤਾਲਮੇਲ ਹੋ ਸਕੇ। ਇਸ ਮੌਕੇ ਮਾ. ਪ੍ਰਕਾਸ਼ ਚੰਦ ਸ਼ਰਮਾ, ਹਰਪ੍ਰੀਤ ਸਿੰਘ, ਪਿਆਰੀ, ਗਮਦੂਰ ਸਿੰਘ ਦੋਦੜ ਤੇ ਜਗਬੀਰ ਸਿੰਘ ਬੀਰੋਕੇ ਤੋਂ ਇਲਾਵਾਂ 16 ਪਿੰਡਾਂ ਦੇ ਕਾਂਗਰਸੀ ਵਰਕਰ ਤੇ ਆਗੂ ਮੌਜੂਦ ਸਨ।