ਦੇਸ਼ ਵਿਆਪੀ ਭਾਰਤ ਬੰਦ ਦੇ ਸੱਦੇ ''ਤੇ ਬੁਢਲਾਡਾ ਸ਼ਹਿਰ ਭਲਕੇ ਹੋਵੇਗਾ ਬੰਦ

12/07/2020 4:09:08 PM

ਬੁਢਲਾਡਾ (ਬਾਂਸਲ) : ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਵਲੋਂ ਦੇਸ਼ ਵਿਆਪੀ ਕਿਸਾਨ ਅੰਦੋਲਨ ਦੇ ਸਮਰਥਨ 'ਚ ਭਲਕੇ ਦੇਸ਼ ਵਿਆਪੀ ਬੰਦ ਦੇ ਸੱਦੇ ਤਹਿਤ ਬੁਢਲਾਡਾ ਬੰਦ ਕਰਕੇ ਆਈ. ਟੀ. ਆਈ. ਚੌਕ ਬੁਢਲਾਡਾ ਵਿਖੇ ਇਕੱਠ ਕੀਤਾ ਜਾਵੇਗਾ। ਇਹ ਫ਼ੈਸਲਾ ਅੱਜ ਰਿਲਾਇੰਸ ਪੈਟਰੋਲ ਪੰਪ ਵਿਖੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਲਿਆ ਗਿਆ। ਇਸ ਪੈਟਰੋਲ ਪੰਪ 'ਤੇ ਚੱਲ ਰਿਹਾ ਲੜੀਵਾਰ ਦਿਨ-ਰਾਤ ਦਾ ਧਰਨਾ 66ਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ। 

ਇਹ ਵੀ ਪੜ੍ਹੋ : ਬਰਨਾਲਾ 'ਚ ਭਿਆਨਕ ਹਾਦਸਾ, ਛੁੱਟੀ ਕੱਟਣ ਆਏ ਫ਼ੌਜੀ ਸਣੇ ਦੋ ਨੌਜਵਾਨਾਂ ਦੀ ਦਰਦਨਾਕ ਮੌਤ (ਤਸਵੀਰਾਂ)

ਅੱਜ ਧਰਨੇ ਮੌਕੇ ਜੁੜੇ ਇਕੱਠ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਹਰਮੀਤ ਸਿੰਘ ਬੋੜਾਵਾਲ , ਹਰਿੰਦਰ ਸਿੰਘ ਸੋਢੀ ਅਤੇ ਪਿਆਰਾ ਸਿੰਘ ਅਹਿਮਦਪੁਰ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਖ਼ਿਲਾਫ਼ ਆਰੰਭਿਆ ਕਿਸਾਨ ਅੰਦੋਲਨ ਦੇਸ਼ ਦੇ ਕੋਨੇ ਕੋਨੇ 'ਚ ਫ਼ੈਲ ਚੁੱਕਾ ਹੈ। ਇਸ ਅੰਦੋਲਨ 'ਚ ਸਾਰੇ ਵਰਗਾਂ ਦੇ ਲੋਕਾਂ ਦੇ ਕੁੱਦਣ ਨਾਲ ਇਹ ਅੰਦੋਲਨ ਜਨਤਕ ਅੰਦੋਲਨ ਦਾ ਰੂਪ ਧਾਰਨ ਕਰ ਚੁੱਕਾ ਹੈ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਤੁਗਲਕੀ ਫ਼ੈਸਲਿਆਂ ਕਾਰਨ ਦੇਸ਼ ਵਿਕਾਸਸ਼ੀਲ ਦੇਸ਼ਾਂ ਦੀ ਕਤਾਰ 'ਚੋਂ ਨਿਕਲਕੇ ਪਿੱਛੜੇ ਮੁਲਕਾਂ 'ਚ ਸ਼ੁਮਾਰ ਹੋ ਗਿਆ ਹੈ। ਦੇਸ਼ ਅੰਦਰ ਭ੍ਰਿਸ਼ਟਾਚਾਰ, ਮਹਿੰਗਾਈ, ਗਰੀਬੀ, ਭੁੱਖਮਰੀ, ਬੇਰੁਜ਼ਗਾਰੀ ਆਦਿ ਦੇ ਅੰਕੜਿਆਂ 'ਚ ਬੇਹਿਸਾਬਾ ਵਾਧਾ ਹੋਇਆ ਹੈ। ਮੋਦੀ ਸਰਕਾਰ ਦੇ ਸ਼ਾਸ਼ਨਕਾਲ 'ਚ ਅੰਬਾਨੀ-ਅਡਾਨੀ ਜਿਹੇ ਅਮੀਰ ਘਰਾਣਿਆਂ ਦੀ ਸੰਪਤੀ ਛੜੱਪੇ ਮਾਰਕੇ ਵਧੀ ਹੈ। ਆਗੂਆਂ ਨੇ ਕਿਹਾ ਕਿ ਦੇਸ਼ ਦੇ ਅੰਨਦਾਤੇ ਨੂੰ ਸੜਕਾਂ 'ਤੇ ਰੋਲ਼ ਕੇ ਸਰਕਾਰ ਨੇ ਆਪਣੀ ਕਬਰ ਖ਼ੁਦ ਹੀ ਪੁੱਟ ਲਈ ਹੈ ਅਤੇ ਇਸਦੇ ਨਾਲ ਦੇਸ਼ ਦੀ ਮੋਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਗਈ ਹੈ।

ਇਹ ਵੀ ਪੜ੍ਹੋ : ਦੁਨੀਆ ਨੂੰ ਅਲਵਿਦਾ ਆਖ਼ਣ ਤੋਂ ਪਹਿਲਾਂ 40 ਦਿਨਾਂ ਦੀ ਮਾਸੂਮ ਬੱਚੀ ਨੌਜਵਾਨ ਨੂੰ ਦੇ ਗਈ ਜ਼ਿੰਦਗੀ

Baljeet Kaur

This news is Content Editor Baljeet Kaur