ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਬੁਢਲਾਡਾ ਵਲੋਂ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ

03/27/2020 1:37:31 PM

ਬੁਢਲਾਡਾ (ਮਨਜੀਤ) - ਦੁਨੀਆਂ ਵਿਚ ਫੈਲੀ ਕੋਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਦੇ ਕਾਰਨ ਦੇਸ਼ ਭਰ ’ਚ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਕਰਫਿਊ ਦੌਰਾਨ ਸੈਂਕੜੇ ਲੋੜਵੰਦ ਗਰੀਬ ਪਰਿਵਾਰਾਂ ਨੂੰ ਵਾਰਡ ਨੰ: 19 ਬਾਜੀਗਰ ਬਸਤੀ ਵਿਖੇ ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਬੁਢਲਾਡਾ ਵਲੋਂ ਰਾਸ਼ਨ ਦਿੱਤਾ ਗਿਆ। ਰਾਸ਼ਨ ਵੰਡਦੇ ਸਮੇਂ ਐੱਸ.ਡੀ.ਐੱਮ ਬੁਢਲਾਡਾ ਆਦਿੱਤਿਯਾ ਡੇਚਲਵਾਲ, ਡੀ.ਐੱਸ.ਪੀ ਬੁਢਲਾਡਾ ਜਸਪਿੰਦਰ ਸਿੰਘ ਅਤੇ ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਆਗੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹਨ। ਸੰਸਥਾ ਦੇ ਪ੍ਰਧਾਨ ਸ਼੍ਰੀ ਰਾਜੇਸ਼ ਬਿਹਾਰੀ ਬਿੱਲਾ ਅਤੇ ਸਰਪ੍ਰਸਤ ਕਰਮਜੀਤ ਸਿੰਘ ਮਾਘੀ ਨੇ ਕਿਹਾ ਕਿ ਸੰਸਥਾ ਵਲੋਂ ਪ੍ਰਸ਼ਾਸ਼ਨ ਨੂੰ ਨਾਲ ਲੈ ਕੇ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਦਿੱਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਕੋਈ ਡਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਸ਼ਹਿਰ ਵਿਚ ਹੋਰ ਵੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਵੇਗਾ ਅਤੇ ਕਿਸੇ ਵੀ ਲੋੜਵੰਦ ਨੂੰ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸੰਸਥਾ ਦੇ ਪ੍ਰਧਾਨ ਰਾਜੇਸ਼ ਬਿਹਾਰੀ ਬਿੱਲਾ, ਸਰਪ੍ਰਸਤ ਕਰਮਜੀਤ ਸਿੰਘ ਮਾਘੀ, ਮਹਿੰਦਰਪਾਲ ਮਿੰਨਾ, ਸਤੀਸ਼ ਕੁਮਾਰ ਪਟਵਾਰੀ, ਗੋਪਾਲ ਪਾਲੀ, ਨਗਰ ਕੋਂਸਲ ਦੇ ਪ੍ਰਧਾਨ ਕਾਕਾ ਕੋਚ, ਰਾਕੇਸ਼ ਕੁਮਾਰ ਆਦਿ ਵੀ ਮੌਜੂਦ ਸਨ। 
 


rajwinder kaur

Content Editor

Related News