ਘਰ ''ਚ ਇੱਕਲੀ ਨਾਬਾਲਗ ਕੁੜੀ ਨਾਲ ਛੇੜਛਾੜ ਕਰਨ ਵਾਲਾ ਕਾਬੂ

06/28/2020 5:31:52 PM

ਬੁਢਲਾਡਾ (ਬਾਂਸਲ): ਸਥਾਨਕ ਸ਼ਹਿਰ ਦੇ ਮੁਹੱਲੇ ਵਿੱਚ ਰਹਿੰਦੇ ਦਲਿਤ ਪਰਿਵਾਰ ਨਾਲ ਸੰਬੰਧਤ ਪਤੀ ਪਤਨੀ ਦਿਹਾੜੀ ਕਰਨ ਗਏ ਤਾਂ ਪਿੱਛੋ ਉਨ੍ਹਾਂ ਦੇ ਘਰ ਨਾਬਾਲਗ ਕੁੜੀ (11 ਸਾਲਾਂ) ਨੂੰ ਗੁਆਢੀ ਨੌਜਵਾਨ ਵਲੋਂ ਅਸ਼ਲੀਲ ਹਰਕਤਾਂ ਕਰਨ ਤੇ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸਿਟੀ ਪੁਲਸ ਨੇ ਨਾਬਾਲਗ ਲੜਕੀ ਦੀ ਮਾਤਾ ਦੇ ਬਿਆਨ ਤੇ ਅਸ਼ਲੀਲ ਹਰਕਤਾਂ ਅਤੇ ਛੇੜਛਾੜ ਕਰਨ ਵਾਲੇ ਬਾਲਗ ਨੌਜਵਾਨ ਦੇ ਖਿਲਾਫ ਧਾਰਾ 354, 452 ਆਈ.ਪੀ.ਸੀ.ਪਾਕਸੋ ਐਕਟ ਅਧੀਨ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਉਪਰੋਕਤ ਮਾਮਲੇ ਜਾਂਚ ਸਬ-ਇੰਸਪੈਕਟਰ ਥਾਣਾ ਸਿਟੀ ਪਰਵਿੰਦਰ ਕੌਰ ਵੱਲੋਂ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News