ਪਿੰਡ ਬੀਰੋਕੇ ਕਲਾਂ ਡੇਰਾ ਹਵੇਲੀ ਵਿਖੇ ਕੀਤਾ ਗਿਆ 501 ਕੰਨਿਆ ਦਾ ਪੂਜਣ

10/23/2020 1:15:19 PM

ਬੁਢਲਾਡਾ (ਮਨਜੀਤ): ਨੇੜਲੇ ਪਿੰਡ ਬੀਰੋਕੇ ਕਲਾਂ ਵਿਖੇ ਡੇਰਾ ਬਾਬਾ ਹਰੀਦਾਸ ਡੇਰਾ ਬਾਬਾ ਪਰਮਾਨੰਦ ਹਵੇਲੀ ਵਾਲਿਆਂ ਦੇ ਤਪ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵਰਾਤਰਿਆਂ ਨੂੰ ਮੁੱਖ ਰੱਖਦੇ ਹੋਏ ਕੰਨਿਆ ਪੂਜਣ ਕੀਤਾ ਗਿਆ। ਸ਼੍ਰੀ ਮਾਨ 501 ਮਹੰਤ ਸ਼ਾਂਤਾ ਨੰਦ ਜੀ ਨੇ ਦੱਸਿਆ ਕਿ ਦੁਰਗਾ ਸਪ੍ਰਸਤੀ ਦਾ ਹਰ ਰੋਜ਼ ਪਾਠ ਕੀਤਾ ਜਾਂਦਾ ਸੀ ਅਤੇ ਅੱਜ ਅਮ੍ਰਿਤ ਵੇਲੇ ਹਵਨ ਯੱਗ ਕਰਵਾਕੇ 501 ਕੰਨਿਆ ਨੂੰ ਭੋਜਨ ਛਕਾ ਕੇ ਜਥਾਯੋਗ ਪੂਜਾ ਕੀਤੀ ਗਈ। ਉਨ੍ਹਾਂ ਕਿਹਾ ਕਿ ਧੀਆਂ ਪੂਜਣਯੋਗ ਹਨ, ਸਾਨੂੰ ਸਭ ਨੂੰ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਪ੍ਰਮਾਤਮਾ ਦੀ ਬਣਾਈ ਇਸ ਸ੍ਰਿਸ਼ਟੀ ਵਿਚ ਧੀ ਨੂੰ ਜੱਗ ਜਨਣੀ ਕਿਹਾ ਗਿਆ ਹੈ।

ਇਹ ਵੀ ਪੜ੍ਹੋ:  ਰਾਣਾ ਕਤਲ ਕਾਂਡ 'ਚ ਨਵਾਂ ਮੋੜ, ਇਸ ਗੈਂਗਸਟਰ ਗਰੁੱਪ ਨੇ ਫੇਸਬੁੱਕ 'ਤੇ ਲਈ ਜ਼ਿੰਮੇਵਾਰੀ

ਸਾਨੂੰ ਸਭ ਨੂੰ ਰੁੱਖ ਅਤੇ ਕੁੱਝ ਦੀ ਰੱਖਿਆ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ ਤਾਂ ਜੋ ਰੱਬ ਦੀ ਬਣਾਈ ਇਸ ਸ੍ਰਿਸ਼ਟੀ ਦਾ ਸੰਤੁਲਨ ਕਾਇਮ ਰਹਿ ਸਕੇ। ਮਹੰਤ ਸ਼ਾਂਤਾ ਨੰਦ ਜੀ ਅਤੇ ਮਹੰਤ ਬਾਲਕ ਰਾਮ ਜੀ ਵਲੋਂ 12ਵੀਂ ਕਲਾਸ ਦੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰੋਕੇ ਕਲਾਂ ਦੀਆਂ ਬੱਚੀਆਂ ਜਿਨ੍ਹਾਂ ਨੇ ਕਰਮਵਾਰ 80 ਫੀਸਦੀ ਅਤੇ 91 ਫੀਸਦੀ ਨੰਬਰ ਲੈਣ ਵਾਲੀਆਂ ਕੁੜੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਸਿਰੋਪਾਓ ਦੇ ਕੇ ਵਧਾਈ ਦਿੱਤੀ ਅਤੇ ਅੱਗੇ ਵੀ ਆਪਣੀ ਪੜ੍ਹਾਈ ਨੂੰ ਇਸੇ ਤਰ੍ਹਾਂ ਕਾਇਮ ਰੱਖਣ ਦਾ ਸ਼ੁੱਭ ਆਸ਼ੀਰਵਾਦ ਦਿੱਤਾ ਗਿਆ।ਇਸ ਮੌਕੇ ਵੱਖ-ਵੱਖ ਧਾਰਮਿਕ ਅਤੇ ਰਾਜਸੀ ਲੋਕਾਂ ਨੇ ਆਪਣੀ ਹਾਜ਼ਰੀ ਲਵਾਈ, ਜਿਸ 'ਚ ਆਰ.ਐੱਸ ਚੋਹਾਨ ਰਿਟਾ: ਈ.ਡੀ.ਓ, ਸਰਪੰਚ ਐਡਵੋਕੇਟ ਗੁਰਵਿੰਦਰ ਸਿੰਘ, ਚੇਅਰਮੈਨ ਗੁਰਦੀਪ ਸਿੰਘ, ਸੰਮਤੀ ਮੈਂਬਰ ਗੁਰਮੀਤ ਸਿੰਘ ਗੀਤੂ, ਚੇਅਰਮੈਨ ਖੇਮ ਸਿੰਘ, ਗੁਰਵਿੰਦਰ ਸਿੰਘ ਪੱਪੂ, ਅਮਨਦੀਪ ਸਿੰਘ ਸੀਪਾ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ:  ਦੁਖ਼ਦ ਖ਼ਬਰ: ਦੋ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਸਦਮੇ 'ਚ ਪਰਿਵਾਰ


Shyna

Content Editor

Related News