ਫਤਿਹਵੀਰ ਨੂੰ ਸ਼ਰਧਾਂਜਲੀ ਦਿੰਦਿਆਂ ਬੁਢਲਾਡਾ ''ਚ ਸ਼ਾਂਤਮਈ ਕੈਂਡਲ ਮਾਰਚ ਕੱਢਿਆ

06/15/2019 2:19:05 PM

ਬੁਢਲਾਡਾ (ਮਨਜੀਤ) : ਪਿੰਡ ਭਗਵਾਨਪੁਰਾ ਦੇ ਦੋ ਸਾਲਾਂ ਮਾਸੂਮ ਬੱਚੇ ਫਤਿਹਵੀਰ ਸਿੰਘ ਦੀ ਬੋਰਵੈੱਲ ਵਿਚ ਡਿੱਗਣ ਕਾਰਨ ਮੌਤ ਹੋ ਗਈ ਸੀ। ਉਸ ਨਮਿੱਤ ਭਾਵ-ਭਿੰਨੀ ਸ਼ਰਧਾਜਲੀ ਦੇਣ ਲਈ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਨਗਰ ਸੁਧਾਰ ਸਭਾ ਨੇ ਰਾਮਲੀਲਾ ਗਰਾਉਂਡ ਤੋਂ ਆਰੰਭ ਕਰਕੇ ਬੀਤੀ ਸ਼ਾਮ ਫੁਹਾਰਾ ਚੋਂਕ ਤੱਕ ਸ਼ਾਂਤਮਈ ਕੈਂਡਲ ਮਾਰਚ ਕੱਢਿਆ।

ਇਸ ਮੌਕੇ ਵੱਖ-ਵੱਖ ਨੁਮਾਇੰਦਿਆਂ ਨੇ ਮਾਸੂਮ ਬੱਚੇ ਫਤਿਹਵੀਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਕੈਂਡਲ ਮਾਰਚ ਦੀ ਸਮਾਪਤੀ ਮੌਕੇ ਫੁਹਾਰਾ ਚੋਂਕ ਵਿਚ ਜੁੜੇ ਇੱਕਠ ਮੌਕੇ ਵੱਖ-ਵੱਖ ਆਗੂਆਂ ਨੇ ਫਤਿਹਵੀਰ ਸਿੰਘ ਸ਼ਰਧਾਂਜਲੀ ਭੇਟ ਕਰਦਿਆਂ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਭਵਿੱਖ ਵਿਚ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ। ਇਸ ਲਈ ਲੋੜੀਂਦੇ ਕਦਮ ਪਹਿਲਾਂ ਹੀ ਪੁੱਟੇ ਜਾਣ।

ਇਸ ਮੌਕੇ ਸਤਪਾਲ ਸਿੰਘ ਕਟੋਦੀਆ, ਪ੍ਰੇਮ ਸਿੰਘ ਦੋਦੜਾ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਐਡਵੋਕੇਟ ਸ਼ੁਸ਼ੀਲ ਕੁਮਾਰ ਬਾਂਸਲ ਸਮੇਤ ਕਈ ਵਿਅਕਤੀ ਇਸ ਕੈਂਡਲ ਮਾਰਚ ਵਿਚ ਸ਼ਾਮਿਲ ਹੋਏ। 


cherry

Content Editor

Related News