ਬੁਢਲਾਡਾ: ਕੋਰੋਨਾ ਕਾਰਨ ਤਿੰਨ ਜਨਾਨੀਆਂ ਸਮੇਤ ਪੰਜ ਦੀ ਹੋਈ ਮੌਤ

05/13/2021 5:53:09 PM

ਬੁਢਲਾਡਾ (ਬਾਂਸਲ): ਪਿਛਲੇ ਲੰਬੇ ਸਮੇਂ ਤੋਂ ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਆਏ ਦਿਨ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਉੱਥੇ ਮੌਤਾਂ ਦਾ ਸਿਲਸਿਲਾ ਵੀ ਘਟਣ ਦਾ ਨਾਮ ਨਹੀਂ ਰਹਿ ਰਿਹਾ। ਮਿਲੀ ਜਾਣਕਾਰੀ ਅਨੁਸਾਰ ਐੱਸ.ਐੱਮ.ਓ. ਬੁਢਲਾਡਾ ਨੇ ਦੱਸਿਆ ਕਿ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਤਿੰਨ ਜਨਾਨੀਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚ ਨਜ਼ਦੀਕੀ ਪਿੰਡ ਰੱਲੀ ਦੀ 75 ਸਾਲਾ ਜਨਾਨੀ, ਰੌਇਲ ਸਿਟੀ ਵਿਚ ਰਹਿਣ ਵਾਲੇ 44 ਸਾਲਾ ਮਰਦ, ਸ਼ਹਿਰ ਦੀ 55 ਸਾਲਾ ਜਨਾਨੀ ਦੀ ਰਤੀਆ ਦੇ ਹਸਪਤਾਲ ’ਚ ਦਾਖਲ ਸੀ ਅਤੇ ਸ਼ਹਿਰ ਦੀ 50 ਸਾਲਾ ਜਨਾਨੀ ਦੀ ਬਠਿੰਡਾ ਵਿਖੇ ਅਤੇ 87 ਸਾਲਾ ਇਕ ਹੋਰ ਬਜ਼ੁਰਗ ਮਰਦ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਘਟਣ ਦਾ ਨਾਮ ਨਹੀਂ ਲੈ ਰਿਹਾ ਸਗੋਂ ਦਿਨੋਂ-ਦਿਨ ਵਧ ਰਿਹਾ ਹੈ।ਉਨ੍ਹਾਂ ਕਿਹਾ ਹੈ ਸਾਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਬਲਕਿ ਕੋਰੋਨਾ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਇਹ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਘਰ ਘਰ ਵੈਕਸੀਨ ਅਤੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ।


Shyna

Content Editor

Related News