ਬੁਢਲਾਡਾ ਸਬਜ਼ੀ ਮੰਡੀ ਵਿਖੇ ਅੱਜ ਸਵੇਰੇ ਲਏ ਗਏ 280 ਵਿਅਕਤੀਆਂ ਦੇ ਕੋਰੋਨਾ ਸੈਂਪਲ

07/10/2020 10:42:35 AM

ਬੁਢਲਾਡਾ (ਮਨਜੀਤ): “ਮਿਸ਼ਨ ਫਤਿਹ'' ਤਹਿਤ ਕੋਰੋਨਾ ਮਹਾਮਾਰੀ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਸਿਵਲ ਸਰਜਨ ਮਾਨਸਾ ਲਾਲ ਚੰਦ ਠੁਕਰਾਲ ਜੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਅਤੇ ਬੁਢਲਾਡਾ ਸਬ-ਡਵੀਜ਼ਨ ਦੇ ਐੱਸ.ਡੀ.ਐੱਮ ਸਾਗਰ ਸੇਤੀਆ ਆਈ.ਏ.ਐੱਸ ਦੀ ਅਗਵਾਈ ਹੇਠ ਅੱਜ ਸਵੇਰੇ 5 ਵਜੇ ਤੋਂ ਲੈ ਕੇ 8 ਵਜੇ ਤੱਕ ਬੁਢਲਾਡਾ ਦੀ ਜੀਰੀ ਯਾਰਡ 'ਚ ਸਬਜ਼ੀ ਵਿਕਰੇਤਾ, ਮਜ਼ਦੂਰ, ਮੁਨੀਮਾਂ ਅਤੇ ਸਬਜ਼ੀ ਵੇਚਣ ਵਾਲੇ ਕਿਸਾਨਾਂ ਦੇ ਕੋਰੋਨਾ ਟੈਸਟ ਲਏ ਗਏ। ਜ਼ਿਲ੍ਹਾ ਕੋਰੋਨਾ ਟੈਸਟ ਟੀਮ ਦੇ ਇੰਚਾਰਜ ਡਾ: ਰਣਜੀਤ ਸਿੰਘ ਰਾਏ ਅਤੇ ਉਨ੍ਹਾਂ ਦੀ ਟੀਮ ਨੇ ਨੱਕ ਅਤੇ ਗਲੇ ਦੇ ਕੋਰੋਨਾ ਟੈਸਟ ਲਏ।ਇਸ ਮੌਕੇ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਹੁਣ ਤੱਕ 280 ਲਏ ਗਏ ਟੈਸਟਾਂ ਦੀ ਰਿਪੋਰਟ ਜਲਦੀ ਹੀ ਸਾਹਮਣੇ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ 'ਚ 10,000 ਹਜ਼ਾਰ ਕੋਰੋਨਾ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 57 ਦੇ ਕਰੀਬ ਪਾਜ਼ੇਟਿਵ ਕੇਸ ਆਏ ਹਨ। ਜਿਨ੍ਹਾਂ 'ਚੋਂ 52 ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ ਅਤੇ 5 ਕੋਰੋਨਾ ਮਰੀਜ਼ਾਂ ਦਾ ਇਲਾਜ ਸਰਕਾਰੀ ਹਸਪਤਾਲ ਮਾਨਸਾ ਵਿਖੇ ਚੱਲ ਰਿਹਾ ਹੈ।  

ਇਸ ਮੌਕੇ ਅਰਸ਼ਦੀਪ ਸਿੰਘ ਜ਼ਿਲ੍ਹਾ ਐਪੀਡਾਮਾਲੋਇਸਟ, ਮਨਪ੍ਰੀਤ ਸਿੰਘ, ਐੱਲ.ਟੀ, ਪ੍ਰਸ਼ੋਤਮ ਦਾਸ ਐੱਮ.ਐੱਲ.ਟੀ, ਭੁਪਿੰਦਰ ਸਿੰਘ, ਭੁਪਿੰਦਰ ਕੁਮਾਰ ਸਿਹਤ ਸੁਪਰਵਾਈਜਰ, ਨਵਦੀਪ ਕਾਠ, ਬਿਮਲ ਕੁਮਾਰ, ਸੁਰਿੰਦਰਜੀਤ ਸ਼ਰਮਾ, ਸੰਜੀਵ ਮਸੀਹ, ਮਨਪ੍ਰੀਤ ਕੋਰ, ਰਾਜਵਿੰਦਰ ਕੌਰ, ਜਸਪ੍ਰੀਤ ਸਿੰਘ, ਪਵਨ ਕੁਮਾਰ, ਗੁਰਜੰਟ ਸਿੰਘ, ਰਾਧੇ ਸ਼ਿਆਮ ਸਬਜੀ ਯੂਨੀਅਨ ਆਗੂ, ਰਾਜੂ ਸ਼ਰਮਾ, ਜੈ ਭਗਵਾਨ, ਰਾਜੂ ਭਾਨਾ, ਸੰਜੇ ਕੁਮਾਰ ਤੋਂ ਇਲਾਵਾ ਮਾਰਕਿਟ ਕਮੇਟੀ ਦੇ ਕਰਮਚਾਰੀ ਮੌਜੂਦ ਸਨ।


Shyna

Content Editor

Related News