ਬੀ. ਐੱਸ. ਐੱਨ. ਐੱਲ. ਕੰਟਰੈਕਟ ਵਰਕਰਾਂ ਦੀ ਭੁੱਖ ਹੜਤਾਲ 24ਵੇਂ ਦਿਨ ''ਚ ਦਾਖਲ

09/18/2019 6:26:23 PM

ਸੰਗਰੂਰ (ਵਿਵੇਕ ਸਿੰਧਵਾਨੀ, ਪ੍ਰਵੀਨ)-ਬੀ. ਐੱਸ. ਐੱਨ. ਐੱਲ. ਕੰਟਰੈਕਟ ਵਰਕਰਾਂ ਵੱਲੋਂ ਬੀ. ਐੱਸ. ਐੱਨ. ਐੱਲ. ਜਨਰਲ ਮੈਨੇਜਰ ਦੇ ਗੇਟ ਅੱਗੇ 26 ਅਗਸਤ 2019 ਤੋਂ ਲਗਾਤਾਰ ਐੱਸ. ਐੱਸ. ਏ. ਏਰੀਆ ਸੰਗਰੂਰ ਦੀਆਂ ਪੰਜ ਡਵੀਜ਼ਨਾਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਇਹ ਭੁੱਖ ਹੜਤਾਲ 24ਵੇਂ ਦਿਨ 'ਚ ਦਾਖਲ ਹੋ ਗਈ ਹੈ। ਭੁੱਖ ਹੜਤਾਲ 'ਤੇ ਗੁਰਪ੍ਰੀਤ ਸਿੰਘ ਹਥਨ ਅਤੇ ਗੁਰਜੰਟ ਸਿੰਘ ਧੂਰੀ ਡਵੀਜ਼ਨ ਧੂਰੀ ਬੈਠੇ ਹੋਏ ਹਨ। ਡਵੀਜ਼ਨ ਪ੍ਰਧਾਨ ਜਸਪਾਲ ਸਿੰਘ ਧੂਰੀ ਨੇ ਕਿਹਾ ਕਿ ਸਾਨੂੰ ਭੁੱਖ ਹੜਤਾਲ 'ਤੇ 23 ਦਿਨ ਹੋ ਗਏ ਹਨ। ਸਾਡੇ ਵਰਕਰਾਂ ਬੀ. ਐੱਸ. ਐੱਨ. ਐੱਲ. ਬਣਨ ਤੋਂ ਪਹਿਲਾਂ ਦੇ ਕੰਮ ਕਰਦੇ ਹਨ, ਸਾਰੇ ਵਰਕਰ 20-20, 25-25 ਸਾਲਾਂ ਤੋਂ ਬੀ. ਐੱਸ. ਐੱਨ. ਐੱਲ. ਕੰਮ ਕਰਦੇ ਆ ਰਹੇ ਹਨ। ਹੁਣ ਸਾਡੇ ਵਰਕਰਾਂ ਨੂੰ ਪਿਛਲੇ 6 ਤੋਂ 9 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਤਨਖਾਹ ਮੰਗਣ 'ਤੇ ਵਰਕਰਾਂ ਨੂੰ ਕੰਮ ਤੋਂ ਜਵਾਬ ਦੇ ਦਿੱਤਾ। ਹੁਣ ਵਰਕਰਾਂ ਦਾ ਗੁਜ਼ਾਰਾ ਬਿਲਕੁਲ ਬੰਦ ਹੋ ਗਿਆ। ਸਾਡੇ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਨਹੀਂ ਭਰੀਆਂ ਗਈਆਂ ਅਤੇ ਬੱਚੇ ਪੜ੍ਹਾਈ ਤੋਂ ਵਾਂਝੇ ਹੋ ਗਏ ਹਨ। ਅਜੈਬ ਸਿੰਘ ਹਥਨ ਸਹਾਇਕ ਸਕੱਤਰ ਅਤੇ ਬੀ. ਐੱਸ. ਐੱਨ. ਐੱਲ. ਦੀ ਮੈਨੇਜਮੈਂਟ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਸਾਡੇ ਵਰਕਰਾਂ ਜਾਂ ਉਸ ਦੇ ਪਰਿਵਾਰਾਂ ਦਾ ਕੋਈ ਨੁਕਸਾਨ ਹੋਇਆ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਮੈਨੇਜਮੈਂਟ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਸਮੇਂ ਆਗੂ ਗੁਰਲਾਲ ਸਿੰਘ ਧੂਰੀ, ਹਰਵੰਸ਼ ਸਿੰਘ ਜਹਾਂਗੀਰ, ਦਰਸ਼ਨ ਸਿੰਘ, ਪ੍ਰਗਟ ਸਿੰਘ, ਲਾਲ ਸਿੰਘ ਮੂਨਕ, ਅਮਰੀਕ ਸਿੰਘ, ਸੁਖਵਿੰਦਰ ਸਿੰਘ ਸ਼ਾਮਲ ਸਨ।

Karan Kumar

This news is Content Editor Karan Kumar