75ਵੇਂ ਆਜ਼ਾਦੀ ਦਿਵਸ ''ਤੇ ਬੀ.ਐੱਸ.ਐੱਫ. ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਪਾਕਿ ਰੇਂਜਰਜ਼ ਨੂੰ ਵੰਡੀਆਂ ਮਠਿਆਈਆਂ

08/15/2022 2:05:56 PM

ਫਿਰੋਜ਼ਪੁਰ (ਕੁਮਾਰ) : 75ਵੇਂ ਆਜ਼ਾਦੀ ਦਿਵਸ 'ਤੇ ਅੱਜ ਬੀ.ਐੱਸ.ਐੱਫ. ਅਧਿਕਾਰੀਆਂ ਦੇ ਜਵਾਨਾਂ ਵੱਲੋਂ ਪਾਕ ਵੰਡ ਬਾਰਡਰ ਹੁਸੈਨੀਵਾਲਾ 'ਤੇ ਪਾਕਿ ਰੇਂਜਰਜ਼ ਨੂੰ ਮਠਿਆਈਆਂ ਵੰਡੀਆਂ ਗਈਆਂ ਅਤੇ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਬੀਐਸਐਫ ਵੱਲੋਂ ਬਿਰਗੇਡੀਅਰ ਸੁਰਿੰਦਰਾ ਮਹਿਤਾ ਡੀ.ਆਈ.ਜੀ ਬੀ.ਐੱਸ.ਐੱਫ. (ਰਿਟਾਇਰਡ ) ਫਿਰੋਜ਼ਪੁਰ ਦੀ ਅਗਵਾਈ ਹੇਠ ਆਯੋਜਿਤ ਕੀਤੇ ਗਏ ਆਜ਼ਾਦੀ ਸਮਾਰੋਹ ਵਿਚ 5 ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਬੀ.ਐੱਸ.ਐੱਫ. ਦੇ ਅਧਿਕਾਰੀਆਂ 'ਤੇ ਜਵਾਨਾਂ ਨੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ।

ਇਹ ਵੀ ਪੜ੍ਹੋ- ਪੰਜਾਬ ਦੇ ਰਾਜਪਾਲ ਨੇ ਚੰਡੀਗੜ੍ਹ 'ਚ ਲਹਿਰਾਇਆ ਝੰਡਾ, ਸ਼ਹਿਰ ਵਾਸੀਆਂ ਨੂੰ ਕੀਤਾ ਸੰਬੋਧਨ

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Anuradha

This news is Content Editor Anuradha