ਬੀ.ਐੱਸ.ਐੱਫ. ਹੱਥ ਲੱਗੀ ਵੱਡੀ ਸਫ਼ਲਤਾ, ਕਰੋੜਾਂ ਦੀ ਕੀਤੀ ਹੈਰੋਇਨ ਬਰਾਮਦ

12/19/2020 5:27:46 PM

ਫਿਰੋਜ਼ਪੁ(ਕੁਮਾਰ): ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ’ਤੇ ਬੀ.ਐੱਸ.ਐੱਫ. ਨੇ ਪਾਕਿਸਤਾਨ ਵੱਲੋਂ ਭੇਜੀ ਗਈ 3 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੀ.ਐੱਸ.ਐੱਫ. ਦੀਆਂ 136 ਬਟਾਲੀਅਨ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਤਸਕਰਾਂ ਵੱਲੋਂ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੀ ਪੀ.ਓ.ਪੀ. ਸ਼ਾਮੇਕੇ ਦੇ ਏਰੀਆ ਤੋਂ ਹੈਰੋਇਨ ਭੇਜੀ ਗਈ ਹੈ। ਇਸ ਗੁਪਤ ਸੂਚਨਾ ਦੇ ਆਧਾਰ ’ਤੇ ਬੀ.ਐੱਸ.ਐੱਫ. ਦੀ 136 ਬਟਾਲੀਅਨ ਵੱਲੋਂ ਸਪੈਸ਼ਲ ਸਰਚ ਆਪਰੇਸ਼ਨ ਚਲਾਇਆ ਗਿਆ ਅਤੇ ਸਰਚ ਆਪਰੇਸ਼ਨ ਦੌਰਾਨ ਬੀ.ਐੱਸ.ਐੱਫ. ਨੂੰ ਪਿਲਰ ਨੰਬਰ 183/16-17 ਦੇ ਕੋਲ ਹੈਰੋਇਨ ਦੇ 3 ਪੈਕੇਟ ਮਿਲੇ, ਜਿਸ ’ਚੋਂ 2 ਕਿਲੋ 232 ਗ੍ਰਾਮ ਹੈਰੋਇਨ ਸੀ।

PunjabKesari

ਬੀ.ਐੱਸ.ਐੱਫ. ਵੱਲੋਂ ਫੜੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ ਕਰੀਬ 11 ਕਰੋੜ 16 ਲੱਖ ਰੁਪਏ ਦੱਸੀ ਗਈ ਹੈ। ਬੀ.ਐੱਸ.ਐੱਫ. ਵੱਲੋਂ ਕੀਤੀ ਗਈ ਇਸ ਰਿਕਵਰੀ ਨੂੰ ਲੈ ਕੇ ਬੀ.ਐੱਸ.ਐੱਫ. ਅਤੇ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹੈਰੋਇਨ ਕਿਨ੍ਹਾਂ ਭਾਰਤੀ ਤਸਕਰਾਂ ਵੱਲੋਂ ਮੰਗਵਾਈ ਗਈ ਅਤੇ ਅੱਗੇ ਕਿਥੇ ਡਿਲਿਵਰ ਕੀਤੀ ਜਾਣੀ ਸੀ। 


Aarti dhillon

Content Editor

Related News