ਬੀ.ਐੱਸ.ਐੱਫ ਹੱਥ ਲੱਗੀ ਵੱਡੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ

01/02/2021 3:16:24 PM

ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ’ਤੇ ਬੀ.ਐੱਸ.ਐੱਫ ਨੇ ਇਕ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦਾ ਭਾਰ ਕਰੀਬ 500 ਗ੍ਰਾਮ ਹੈ ਅਤੇ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ ਕਰੀਬ ਢਾਈ ਕਰੋੜ ਦੱਸੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੀ.ਐੱਸ.ਐੱਫ਼. ਦੀ ਬਟਾਲੀਅਨ 2 ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਮੇਘਾ ਪੰਜ ਗਰਾਈ ਬੀ.ਓ.ਪੀ. ਝੁਗਗੇ ਫੌਜਾ ਸਿੰਘ ਦੇ ਏਰੀਏ ’ਚ ਪਾਕਿਸਤਾਨੀ ਤਸਕਰਾਂ ਵਲੋਂ ਹੈਰੋਇਨ ਭੇਜੀ ਗਈ ਹੈ ਅਤੇ ਇਸ ਗੁਪਤ ਸੂਚਨਾ ਦੇ ਆਧਾਰ ’ਤੇ ਬੀ.ਐੱਸ.ਐੱਫ. ਦੀ 02 ਬਟਾਲੀਅਨ ਨੇ ਅੱਜ ਸਵੇਰੇ ਸਪੈਸ਼ਲ ਸਰਚ ਮੁਹਿੰਮ ਸ਼ੁਰੂ ਕੀਤੀ ਅਤੇ ਇਸ ਮੁਹਿੰਮ ਦੌਰਾਨ ਬੀ.ਐੱਸ.ਐੱਫ. ਨੂੰ ਪੀਲੇ ਰੰਗ ਦਾ ਇਕ ਪੈਕੇਟ ਪਿਲਰ ਨੰਬਰ 219/11 ਦੇ ਕੋਲ ਖੇਤਾਂ ’ਚ ਮਿਲਿਆ ਹੈ। ਇਸ ਬਰਾਮਦਗੀ ਨੂੰ ਲੈ ਕੇ ਬੀ.ਐੱਸ.ਐੱਫ. ਅਤੇ ਸਬੰਧਿਤ ਥਾਣੇ ਦੀ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। 


Shyna

Content Editor

Related News