ਰਿਸ਼ਵਤ ਲੈਣ ਵਾਲੇ ਸਾਬਕਾ ਆਈ.ਟੀ.ਓ. ਨੂੰ 4 ਸਾਲ ਕੈਦ

02/14/2020 12:24:08 AM

ਚੰਡੀਗੜ੍ਹ, (ਸੰਦੀਪ)— ਰਿਸ਼ਵਤ ਮਾਮਲੇ 'ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਸਾਬਕਾ ਆਮਦਨ ਕਰ ਅਫ਼ਸਰ (ਆਈ.ਟੀ.ਓ.) ਰਾਕੇਸ਼ ਨੂੰ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਨਾਲ ਹੀ ਦੋਸ਼ੀ 'ਤੇ 5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਦੌਰਾਨ ਸੀ.ਬੀ.ਆਈ. ਦੀ ਸਪੈਸ਼ਲ ਕੋਰਟ ਨੇ ਇਕ ਜਜਮੈਂਟ ਦਾ ਹਵਾਲਾ ਦਿੰਦਿਆਂ ਇਹ ਸਜ਼ਾ ਸੁਣਾਈ। ਇਸ ਤੋਂ ਪਹਿਲਾਂ ਦੋਸ਼ੀ ਨੇ ਗੁਹਾਰ ਲਗਾਉਂਦਿਆਂ ਤਿੰਨ ਸਾਲ ਤੱਕ ਦੀ ਸਜ਼ਾ ਦਿੱਤੇ ਜਾਣ ਦੀ ਅਪੀਲ ਕੀਤੀ ਸੀ। ਦੋਸ਼ੀ ਨੇ ਕਿਹਾ ਕਿ ਉਨ੍ਹਾਂ ਦੇ ਦੋ ਬੇਟੇ ਹਨ, ਜਿਨ੍ਹਾਂ 'ਚੋਂ ਇਕ ਬਿਮਾਰ ਹੈ ਅਤੇ ਉਸ ਨੂੰ 2 ਵਾਰ ਅਟੈਕ ਆ ਚੁੱਕਿਆ ਹੈ। ਉਨ੍ਹਾਂ ਦੀ ਸਰਕਾਰੀ ਨੌਕਰੀ ਵੀ ਚਲੀ ਗਈ ਹੈ। ਇਸ ਦੇ ਚਲਦੇ ਉਨ੍ਹਾਂ ਦਾ ਜੀਵਨ ਕਾਫ਼ੀ ਗਰੀਬੀ 'ਚ ਗੁਜ਼ਰ ਰਿਹਾ ਹੈ।
ਸਰਕਾਰੀ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਜੁਰਮ ਦੇ ਹਿਸਾਬ ਨਾਲ ਸਜ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਆਪਣੀ ਪੋਸਟ ਦਾ ਗਲਤ ਫਾਇਦਾ ਚੁੱਕਿਆ ਹੈ। ਸਰਕਾਰੀ ਕਰਮਚਾਰੀ ਹੁੰਦੇ ਹੋਏ ਉਹ ਭ੍ਰਿਸ਼ਟਾਚਾਰ 'ਚ ਸ਼ਾਮਲ ਫੜ੍ਹੇ ਗਏ ਹਨ। ਅਜਿਹੇ 'ਚ ਉਨ੍ਹਾਂ ਨੂੰ ਪੂਰੀ ਸਜ਼ਾ ਹੋਣੀ ਚਾਹੀਦੀ ਹੈ।

ਸਜ਼ਾ ਇਸ ਲਈ ਦਿੱਤੀ ਜਾਂਦੀ ਹੈ, ਤਾਂ ਕਿ ਉਹ ਦੁਬਾਰਾ ਗਲਤ ਕੰਮ ਨਾ ਕਰੇ
ਅਦਾਲਤ ਨੇ ਇਕ ਜਜਮੈਂਟ ਦਾ ਹਵਾਲਾ ਦਿੱਤਾ, ਜਿਸ 'ਚ ਕਿਹਾ ਗਿਆ ਸੀ ਕਿ ਦੋਸ਼ੀ ਨੂੰ ਸਜ਼ਾ ਉਸ ਵਲੋਂ ਕੀਤੇ ਗਏ ਗਲਤ ਕੰਮ, ਜਿਸ ਨਾਲ ਨਾ ਸਿਰਫ਼ ਉਸ ਦੇ ਭਵਿੱਖ ਨੂੰ ਨੁਕਸਾਨ ਪੁੱਜਦਾ ਹੈ ਸਗੋਂ ਸਮਾਜ ਨੂੰ ਵੀ ਨੁਕਸਾਨ ਪੁੱਜਦਾ ਹੈ। ਦੋਸ਼ੀ ਨੂੰ ਸਜ਼ਾ ਇਸ ਲਈ ਦਿੱਤੀ ਜਾਂਦੀ ਹੈ ਤਾਂ ਕਿ ਉਹ ਦੁਬਾਰਾ ਕੋਈ ਗਲਤ ਕੰਮ ਨਾ ਕਰੇ।


KamalJeet Singh

Content Editor

Related News