ਰਿਸ਼ਵਤਖੋਰੀ ਦੇ ਮਾਮਲੇ ''ਚ ਸਿਵਲ ਹਸਪਤਾਲ ਮਾਨਸਾ ਦਾ SMO ਗ੍ਰਿਫਤਾਰ

07/10/2020 1:17:57 AM

ਮਾਨਸਾ,(ਸੰਦੀਪ ਮਿੱਤਲ)- ਰਿਸ਼ਵਤਖੋਰੀ ਮਾਮਲੇ 'ਚ ਵਿਜੀਲੈਂਸ ਟੀਮ ਵਲੋਂ ਨਾਮਜ਼ਦ ਕੀਤੇ ਸਿਵਲ ਹਸਪਤਾਲ ਮਾਨਸਾ ਦੇ ਐੱਸ. ਐੱਮ. ਓ. ਡਾ. ਅਸ਼ੋਕ ਕੁਮਾਰ ਨੂੰ ਵਿਜੀਲੈਂਸ ਵਲੋਂ ਗ੍ਰਿਫਤਾਰ ਕਰ ਕੇ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਵਿਜੀਲੈਂਸ ਟੀਮ ਵਲੋਂ ਪੁਲਸ ਰਿਮਾਂਡ ਦੌਰਾਨ ਐੱਸ. ਐੱਮ. ਓ. ਤੋਂ ਕੀਤੀ ਜਾਣ ਵਾਲੀ ਪੁੱਛਗਿੱਛ ਤੋਂ ਬਾਅਦ ਇਸ ਰਿਸ਼ਵਤਖੋਰੀ ਮਾਮਲੇ 'ਚ ਜੁੜੇ ਸਿਹਤ ਵਿਭਾਗ ਦੇ ਹੋਰ ਅਧਿਕਾਰੀਆਂ ਦੇ ਚਿਹਰੇ ਤੋਂ ਪਰਦਾ ਉੱਠਣ ਦੀ ਸੰਭਾਵਨਾ ਹੈ।

ਇਸ ਮਾਮਲੇ 'ਚ ਵਿਜੀਲੈਂਸ ਵਲੋਂ 6 ਵਿਅਕਤੀਆਂ ਨੂੰ ਪਹਿਲਾਂ ਹੀ ਜੇਲ ਭੇਜਿਆ ਜਾ ਚੁੱਕਾ ਹੈ ਅਤੇ ਇਕ ਡਾਕਟਰ ਹਾਲੇ ਫਰਾਰ ਹੈ। ਵਿਜੀਲੈਸ ਰੇਂਜ ਬਠਿੰਡਾ ਦੇ ਐੱਸ. ਐੱਸ. ਪੀ. ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਵੱਖ-ਵੱਖ ਪਹਿਲੂਆਂ ਦੀ ਬਰੀਕੀ ਨਾਲ ਜਾਂਚ ਚੱਲ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
 

Deepak Kumar

This news is Content Editor Deepak Kumar