ਵਿਆਹੁਤਾ ਦਾ ਸਰੀਰਕ ਸ਼ੋਸ਼ਣ ਕਰਨ ਸਬੰਧੀ ਦਿਉਰ ਤੇ 5 ਹੋਰਨਾਂ ਵਿਰੁੱਧ ਕੇਸ ਦਰਜ

04/23/2019 3:07:34 PM

ਬਰੇਟਾ (ਸਿੰਗਲਾ) : ਨੇੜਲੇ ਪਿੰਡ ਧਰਮਪੁਰਾ ਵਿਖੇ ਇਕ ਵਿਆਹੁਤਾ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ 'ਚ 6 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਹੈ। ਘਟਨਾ ਦੇ ਵੇਰਵੇ ਅਨੁਸਾਰ ਧਰਮਪੁਰਾ ਦੇ ਰਣਜੀਤ ਸਿੰਘ ਨਾਲ ਵਿਆਹੀ ਰਾਮਨਗਰ ਭੱਠਲ ਦੀ ਮਨਦੀਪ ਕੌਰ, ਜਿਸ ਦਾ ਵਿਆਹ 2007 'ਚ ਰਣਜੀਤ ਸਿੰਘ ਨਾਲ ਹੋਇਆ ਸੀ ਅਤੇ ਇਸ ਮਗਰੋਂ ਉਸ ਦੇ ਇਕ ਲੜਕਾ ਪੈਦਾ ਹੋਇਆ। ਸੰਨ 2011 'ਚ ਰਣਜੀਤ ਸਿੰਘ ਦੀ ਮੌਤ ਇਕ ਹਾਦਸੇ 'ਚ ਹੋ ਗਈ ਸੀ। ਇਸ ਮਗਰੋਂ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਮਨਦੀਪ ਕੌਰ ਦੇ ਦਿਉਰ ਕੁਲਵਿੰਦਰ ਸਿੰਘ ਨੂੰ ਪੱਗ 'ਤੇ ਬਿਠਾ ਕੇ ਵਿਆਹ ਦੀ ਗੱਲ ਹੋ ਗਈ ਸੀ।

ਇਹ ਬਿਆਨ ਮਨਦੀਪ ਕੌਰ ਵਲੋਂ ਬਰੇਟਾ ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਮੇਵਾ ਸਿੰਘ ਨੂੰ ਬੁਢਲਾਡਾ ਪੁਲਸ ਦੀ ਇੰਸਪੈਕਟਰ ਜਸਵਿੰਦਰ ਕੌਰ ਦੀ ਮੌਜੂਦਗੀ 'ਚ ਦਰਜ ਕਰਵਾਉਂਦੇ ਹੋਏ ਦੋਸ਼ ਲਾਇਆ ਕੇ ਉਸ ਦਾ ਦਿਉਰ ਕੁਲਵਿੰਦਰ ਸਿੰਘ 6-7 ਸਾਲ ਧੱਕੇ ਨਾਲ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ ਅਤੇ ਉਸ ਦੇ ਨਾਂ ਲੱਗੀ ਪੇਕਿਆਂ ਦੀ ਢਾਈ ਏਕੜ ਜ਼ਮੀਨ ਲਿਆਉਣ ਲਈ ਕੁੱਟ-ਮਾਰ ਕਰਦਾ ਸੀ ਅਤੇ ਹੁਣ ਉਸ ਨੇ ਹੋਰ ਵਿਆਹ ਕਰਵਾ ਲਿਆ ਹੈ। ਪਤਾ ਲੱਗਣ 'ਤੇ ਮਨਜੀਤ ਕੌਰ ਵਲੋਂ ਆਪਣੇ ਪੇਕੇ ਘਰ ਰਾਮਨਗਰ ਭੱਠਲ ਨੂੰ ਸੁਚਿਤ ਕਰਨ 'ਤੇ ਉਥੇ ਦੀ ਪੰਚਾਇਤ ਤੇ ਧਰਮਪੁਰਾ ਦੀ ਪੰਚਾਇਤ ਅਤੇ ਦੋਵਾਂ ਪਰਿਵਾਰਾਂ ਦੇ ਮੈਂਬਰ ਸ਼ਾਮਲ ਹੋਏ, ਜਿਥੇ ਕੁਲਵਿੰਦਰ ਸਿੰਘ ਨੇ ਪੰਚਾਇਤ ਦੇ ਸਾਹਮਣੇ ਉਸ ਦੀ ਕੁੱਟ-ਮਾਰ ਕੀਤੀ ਤੇ ਕੱਪੜੇ ਪਾੜੇ। ਜ਼ਖਮੀ ਹਾਲਤ 'ਚ ਉਸ ਨੂੰੰ ਹਸਪਤਾਲ ਦਾਖਲ ਕਰਵਾਇਆ ਗਿਆ । ਪੁਲਸ ਨੇ ਕੁਲਵਿੰਦਰ ਸਿੰਘ, ਉਸ ਦੀ ਮਾਂ ਜਗਮੇਲ ਕੌਰ, ਨਿੱਕੀ ਕੌਰ, ਵੀਰਪਾਲ ਕੌਰ ਅਤੇ ਹਰੀ ਸਿੰਘ ਤੇ ਸੇਵਕ ਸਿੰਘ (ਰਾਮਨਗਰ ਭੱਠਲ) ਵਿਰੁੱਧ ਅਧੀਨ ਧਾਰਾ 376, 354, 120 ਬੀ. ਅਧੀਨ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

cherry

This news is Content Editor cherry