ਬ੍ਰਹਮਾਕੁਮਾਰੀਜ਼ ਹੈੱਡਕੁਆਟਰ ਹੋਇਆ ਕੋਰੋਨਾ ਮੁਕਤ, ਕਰਫਿਊ ਹਟਿਆ

10/07/2020 12:53:55 PM

ਅਬੋਹਰ (ਸੁਨੀਲ): ਬ੍ਰਹਮਾਕੁਮਾਰੀਜ਼ ਸੰਸਥਾ ਦੇ ਸ਼ਾਂਤੀਵਨ 'ਚ 22 ਸਤੰਬਰ ਨੂੰ ਹੋਏ ਕੋਰੋਨਾ ਵਿਸਫੋਟ ਕਾਰਣ ਕਰਫਿਊ ਲਾਇਆ ਗਿਆ ਸੀ ਪਰ ਹੁਣ ਸ਼ਾਂਤੀਵਨ ਲਗਭਗ ਕੋਰੋਨਾ ਮੁਕਤ ਹੋ ਗਿਆ ਹੈ। ਜਿਸਨੂੰ ਦੇਖਦੇ ਹੋਏ ਪ੍ਰਸ਼ਾਸਨ ਦੇ ਆਦੇਸ਼ 'ਤੇ ਕਰਫਿਊ ਹਟਾ ਲਿਆ ਗਿਆ ਹੈ। ਹੁਣ ਸ਼ਾਂਤੀਵਨ 'ਚ ਸਥਿਤੀ ਸਾਧਾਰਨ ਹੈ।

ਜਾਣਕਾਰੀ ਅਨੁਸਾਰ 16 ਸਤੰਬਰ ਨੂੰ ਪਹਿਲਾ ਕੋਰੋਨਾ ਕੇਸ ਆਇਆ ਸੀ ਅਤੇ 20 ਅਤੇ 21 ਸਤੰਬਰ ਨੂੰ ਕੋਰੋਨਾ ਵਿਸਫੋਟ ਹੋਇਆ। ਇਸਦੇ ਬਾਅਦ ਉਪਖੰਡ ਅਧਿਕਾਰੀ ਗੌਰਵ ਸੈਨੀ, ਸਿਹਤ ਅਧਿਕਾਰੀ ਰਾਜੇਸ਼ ਕੁਮਾਰ, ਬਲਾਕ ਇਲਾਜ ਅਧਿਕਾਰੀ ਗੌਤਮ ਮੁਰਾਰਕਾ ਦੇ ਨਿਰਦੇਸ਼ਾਂ 'ਤੇ ਵੱਡੀ ਗਿਣਤੀ 'ਚ ਕੋਵਿਡ ਜਾਂਚ ਅਭਿਆਨ ਚਲਾਇਆ ਗਿਆ, ਜਿਸ 'ਚ 217 ਕੋਰੋਨਾ ਪਾਜ਼ੇਟਿਵ ਕੇਸ ਆਏ। ਕੋਰੋਨਾ ਪ੍ਰਭਾਵਿਤਾਂ ਦਾ ਬ੍ਰਹਮਾਕੁਮਾਰੀਜ਼ ਸੰਸਥਾ ਦੇ ਕਿਵਰਲੀ ਸਥਿਤ ਮਾਨਸਰੋਵਰ ਆਈਸੋਲੇਸ਼ਨ ਸੈਂਟਰ 'ਚ ਇਲਾਜ ਕੀਤਾ ਗਿਆ। ਜਿਸ 'ਚ 24, 25 ਅਤੇ 27 ਸਤੰਬਰ ਨੂੰ ਜ਼ਿਆਦਾਤਰ ਕੋਰੋਨਾ ਪਾਜ਼ੇਟਿਵ ਦੀ ਰਿਪੋਰਟ ਨੈਗੇਟਿਵ ਆਈ ਅਤੇ ਉਨ੍ਹਾਂ ਨੂੰ ਹੋਮ ਆਈਸੋਲੇਸ਼ਨ 'ਚ ਰੱਖਿਆ ਗਿਆ। 217 ਆਏ ਕੋਰੋਨਾ ਮਰੀਜ਼ਾਂ 'ਚ ਜ਼ਿਆਦਾਤਰ ਲੋਕਾਂ ਨੂੰ ਕੋਈ ਵੀ ਲਛਣ ਨਹੀਂ ਸੀ। ਜਿਨਾਂ ਦਾ ਬਹੁਤ ਤੇਜ਼ ਰਿਕਵਰੀ ਰੇਟ ਰਿਹਾ। ਜ਼ਿਆਦਾਤਰ ਲੋਕ 3 ਤੋਂ 7 ਦਿਨ ਦੇ ਵਿਚਕਾਰ ਹੀ ਰਿਕਵਰ ਹੋ ਗਏ। ਬਾਕੀ ਲੋਕਾਂ ਨੂੰ 9 ਦਿਨ ਦੇ ਅੰਦਰ ਸਿਹਤਮੰਦ ਹੋਣ 'ਚ ਸਫਲਤਾ ਮਿਲੀ। ਡਾਕਟਰਾਂ ਦੇ ਮੁਤਾਬਕ ਆਧਿਆਤਮਿਕ ਗਿਆਨ, ਮੇਡੀਟੇਸ਼ਨ, ਕਸਰਤ, ਰਾਜਯੋਗ ਧਿਆਨ ਅਤੇ ਸਾਦਾ ਭੋਜਨ ਕਰਨ ਨਾਲ ਇੰਮਿਉਨਟੀ ਪਾਵਰ ਜ਼ਿਆਦਾ ਸੀ। ਜਿਸ ਨਾਲ ਰਿਕਵਰ ਹੋਣ 'ਚ ਮਦਦ ਮਿਲੀ। ਉਥੇ ਹੀ ਅਦਾਰੇ ਦੇ ਪ੍ਰਬੰਧਨ ਨੇ ਵੀ ਸ਼ਾਂਤੀਵਨ 'ਚ ਸੇਨੇਟਾਈਜੇਸ਼ਨ ਦੇ ਇਲਾਵਾ ਸੋਸ਼ਲ ਡਿਸਟੈਸਿੰਗ ਅਤੇ ਮਾਸਕ ਦੇ ਲਈ ਪ੍ਰੇਰਿਤ ਕੀਤਾ, ਜਿਸ ਨਾਲ ਕੋਰੋਨਾ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ।


Shyna

Content Editor

Related News