ਮੁੰਡਿਆਂ ਦੇ ਬਰਾਬਰ ਆਨਲਾਈਨ ਗੇਮਾਂ ਖੇਡਣ ’ਚ ਮਾਹਿਰ ਹੁੰਦੀਆਂ ਹਨ ਕੁੜੀਆਂ: PU ਰਿਸਰਚ

06/24/2022 4:56:42 PM

ਚੰਡੀਗੜ੍ਹ - ਅੱਜ ਦੇ ਸਮੇਂ ’ਚ ਕੁੜੀਆਂ ਕਿਸੇ ਚੀਜ਼ ’ਚ ਘੱਟ ਨਹੀਂ ਹਨ। ਕੋਈ ਵੀ ਕੰਮ ਹੋਵੇ, ਕੋਈ ਵੀ ਖੇਡ ਹੋਵੇ ਜਾਂ ਕੁਝ ਹੋਰ ਸਭ ’ਚ ਕੁੜੀਆਂ ਅੱਗੇ ਹਨ। ਅੱਜ ਦੀਆਂ ਕੁੜੀਆਂ ਮੁੰਡਿਆਂ ਤੋਂ ਬਹੁਤ ਅੱਗੇ ਹਨ। ਕੁੜੀਆਂ ਕੰਮ ਦੇ ਨਾਲ-ਨਾਲ ਮੁੰਡਿਆਂ ਦੇ ਬਰਾਬਰ ਆਨਲਾਈਨ ਗੇਮਾਂ ਖੇਡਣ ’ਚ ਮਾਹਿਰ ਹੋ ਗਈਆਂ ਹਨ, ਜਿਸ ਕਰਕੇ ਉਨ੍ਹਾਂ ਦਾ ਪੱਧਰ ਮੁੰਡਿਆਂ ਨਾਲੋਂ ਉੱਚਾ ਹੈ। ਪੰਜਾਬ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਸਾਈਕੋਲਜੀ ਦੇ ਰਿਸਰਚ ਸਕਾਲਰ ਮਹਿਮਾ ਸਾਹੀ ਦੀ ਰਿਸਰਚ ‘‘ਰਿਲੇਸ਼ਨਸ਼ਿਪ ਬੀਟਵੀਨ ਆਨਲਾਈਨ ਗੈਮਸ ਐਂਡ ਏਗਰੇਸ਼ਨ ਅਮੰਗਸਟ ਐਡੋਲਸੇਂਟਸ’ ਨੂੰ ਇੰਟਰਨੇਸ਼ਨਲ ਜਰਨਲ ਵਾਈ.ਐੱਮ.ਈ.ਆਰ. ਡਿਜੀਟਲ ’ਚ ਜਗ੍ਹਾ ਮਿਲੀ ਹੈ। 

ਮਹਿਮਾ ਐੱਮ.ਸੀ.ਐੱਮ. ਡੀ.ਏ.ਵੀ. ਦੇ ਡਿਪਾਰਟਮੈਂਟ ਆਫ ਸਾਈਕੋਲੋਜੀ ਦੀ ਐਸੋਸੀਏਟ ਪ੍ਰੋਫ਼ੈਸਰ ਡਾ. ਗੀਤਾ ਭਗਤ ਦੀ ਗਾਈਡੈਂਸ ਵਿੱਚ ਪੀ.ਐੱਚ.ਡੀ. ਕਰ ਰਹੀ ਹੈ। ਇਹ ਪੇਪਰ ਉਸ ਦੀ ਇਸੇ ਪੀ.ਐੱਚ.ਡੀ. ਦਾ ਹਿੱਸਾ ਹਨ। ਇਸ ਰਿਸਰਚ ’ਚ ਮੁੰਡਿਆਂ ਦਾ ਐਗਰੇਸ਼ਨ ਲੇਵਲ 87.05 ਹੈ, ਜਦਕਿ ਕੁੜੀਆਂ ਦਾ 88.18 ਪਾਇਆ ਗਿਆ ਹੈ। ਆਨਲਾਈਨ ਖੇਡਾਂ ਦੀ ਆਦਤ ਕਾਰਨ ਸਰੀਰਕ ਐਗਰੇਸ਼ਨ ’ਤੇ ਜ਼ਿਆਦਾ ਪ੍ਰਭਾਵ ਨਹੀਂ ਪਿਆ ਪਰ ਇਸ ਨਾਲ ਗੁੱਸਾ, ਜ਼ੁਬਾਨੀ ਹਮਲਾ ਅਤੇ ਦੁਸ਼ਮਣੀ ਵਧ ਗਈ ਹੈ। ਇਸ ਨਾਲ ਭਾਸ਼ਾ ’ਚ ਧਮਕੀ ਭਰੇ ਸ਼ਬਦਾਂ ਦਾ ਇਸਤੇਮਾਲ ਅਤੇ ਬਹੁਤ ਜਲਦੀ ਵਿਗੜਨ ਵਾਲੀ ਸਥਿਤੀ ਬਣ ਰਹੀ ਹੈ। 

ਦੱਸ ਦੇਈਏ ਕਿ ਕੁੜੀਆਂ ਦੇ ਮੁਕਾਬਲੇ ਮੁੰਡੇ ਆਨਲਾਈਨ ਗੇਮ ਦੀ ਵਰਤੋਂ ਵੱਧ ਕਰਦੇ ਹਨ ਪਰ ਇਹ ਰਿਸਰਚ ਡੇਢ ਦਹਾਕਾ ਪੁਰਾਣੀ ਹੈ। ਪੰਜਾਬ ਯੂਨੀਵਰਸਿਟੀ ਦੀ ਰਿਸਰਚ ਅਨੁਸਾਰ ਮੁੰਡੇ ਅਤੇ ਕੁੜੀਆਂ ਦੋਵਾਂ ’ਚ ਗੇਮਿੰਗ ਦੀ ਆਦਤ ਬਰਾਬਰ ਮਾਤਰਾ ’ਚ ਪਾਣੀ ਗਈ ਹੈ। 

ਗੇਮਿੰਗ ਖੇਡਣ ਨਾਲ ਹੋਣ ਵਾਲੇ ਫ਼ਾਇਦੇ

ਇਸ ਨਾਲ ਸਹੀ ਫ਼ੈਸਲਾ ਲੈਣ ਦੀ ਸਮਰੱਥਾ ਦਾ ਵਿਕਾਸ ਹੁੰਦਾ ਹੈ। ਮੋਟੀਵੇਸ਼ਨਲ ਲੇਵਲ ਵਿੱਚ ਸੁਧਾਰ ਆਉਂਦਾ ਹੈ। ਸਿਹਤਮੰਦ ਮੁਕਾਬਲੇ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਇਸ ਤੋਂ ਇਲਾਵਾ ਗੁੰਝਲਦਾਰ ਹੁਨਰ ਦਾ ਵਿਕਾਸ ਵਿਕਸਿਤ ਹੁੰਦਾ ਹੈ। ਦਿੱਖ ਅਤੇ ਧਿਆਨ ਦੇ ਹੁਨਰ ਨੂੰ ਵਧਾਉਂਦਾ ਹੈ। ਗੇਮਰਜ਼ ਖੇਡਣ ਨਾਲ ਬਿਹਤਰ ਮਨੋਵਿਗਿਆਨਕ ਤੰਦਰੁਸਤੀ, ਸਕਾਰਾਤਮਕ ਭਾਵਨਾਵਾਂ ਪਾਈਆਂ ਗਈਆਂ ਹਨ।


rajwinder kaur

Content Editor

Related News